ਗੁਜਰਾਤ ਤੋਂ ਅਮਿਤ ਸ਼ਾਹ ਦੀ ਬੰਪਰ ਜਿੱਤ, ਕਾਂਗਰਸ ਦੀ ਸੋਨਲ ਪਟੇਲ ਨੂੰ 744716 ਵੋਟਾਂ ਨਾਲ ਹਰਾਇਆ

Tuesday, Jun 04, 2024 - 06:28 PM (IST)

ਗੁਜਰਾਤ ਤੋਂ ਅਮਿਤ ਸ਼ਾਹ ਦੀ ਬੰਪਰ ਜਿੱਤ, ਕਾਂਗਰਸ ਦੀ ਸੋਨਲ ਪਟੇਲ ਨੂੰ 744716 ਵੋਟਾਂ ਨਾਲ ਹਰਾਇਆ

ਨਵੀਂ ਦਿੱਲੀ - ਲੋਕ ਸਭਾ ਚੋਣਾਂ 2024 ਦੇ ਨਤੀਜੇ ਐਲਾਨੇ ਜਾ ਰਹੇ ਹਨ। ਅਮਿਤ ਸ਼ਾਹ ਦਾ ਨਾਂ ਦੇਸ਼ ਦੇ ਸਭ ਤੋਂ ਹਾਈ ਪ੍ਰੋਫਾਈਲ ਲੋਕਾਂ 'ਚ ਸ਼ਾਮਲ ਹੈ। ਅਮਿਤ ਸ਼ਾਹ ਨੇ ਇਕ ਵਾਰ ਫਿਰ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਚੋਣ ਲੜੀ ਹੈ। ਭਾਵੇਂ ਪੂਰਾ ਗੁਜਰਾਤ ਭਾਜਪਾ ਦਾ ਗੜ੍ਹ ਹੈ ਪਰ ਇੱਥੋਂ ਦੀ ਗਾਂਧੀਨਗਰ ਸੀਟ ਭਾਜਪਾ ਲਈ ਸਭ ਤੋਂ ਸੁਰੱਖਿਅਤ ਸੀਟ ਮੰਨੀ ਜਾਂਦੀ ਹੈ। ਅਮਿਤ ਸ਼ਾਹ ਨੇ 1010972 ਵੋਟਾਂ ਹਾਸਲ ਕਰਦੇ ਹੋਏ ਕਾਗਂਰਸ ਪਾਰਟੀ ਦੀ ਸੋਨਲ ਪਟੇਲ ਨੂੰ  744716 ਵੋਟਾਂ ਨਾਲ ਪਛਾੜਿਆ ਹੈ।

ਇਹ ਵੀ ਪੜ੍ਹੋ :    ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਜਿੱਤੀ ਇਕ ਸੀਟ, ਜਾਣੋ ਕਿਥੋਂ ਮਿਲੀ ਜਿੱਤ

ਇਸ ਸ਼ਹਿਰੀ ਹਲਕੇ ਦੀ ਪ੍ਰਤੀਨਿਧਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਭਾਜਪਾ ਦੇ ਦਿੱਗਜ ਨੇਤਾਵਾਂ ਨੇ ਕੀਤੀ ਹੈ। ਅਮਿਤ ਸ਼ਾਹ ਦੀ ਜਿੱਤ ਤੈਅ ਹੈ ਪਰ ਅੱਜ ਸਾਰਿਆਂ ਦੀ ਦਿਲਚਸਪੀ ਇਸ ਗੱਲ 'ਤੇ ਹੋਵੇਗੀ ਕਿ ਇਸ ਵਾਰ ਅਮਿਤ ਸ਼ਾਹ ਕਿੰਨੀਆਂ ਵੋਟਾਂ ਨਾਲ ਚੋਣ ਜਿੱਤਦੇ ਹਨ।
1991 ਤੋਂ 2014 ਤੱਕ ਅਡਵਾਨੀ ਗਾਂਧੀਨਗਰ ਤੋਂ ਛੇ ਵਾਰ ਜਿੱਤੇ। ਉਨ੍ਹਾਂ ਨੇ ਇਹ ਸੀਟ 1996 ਵਿੱਚ ਵਾਜਪਾਈ ਲਈ ਛੱਡ ਦਿੱਤੀ ਸੀ। ਵਾਜਪਾਈ ਨੇ ਇਸ ਸੀਟ ਦੇ ਨਾਲ-ਨਾਲ ਲਖਨਊ ਤੋਂ ਵੀ ਚੋਣ ਲੜੀ ਸੀ। ਦੋਵਾਂ ਸੀਟਾਂ ਤੋਂ ਚੁਣੇ ਜਾਣ ਤੋਂ ਬਾਅਦ ਵਾਜਪਾਈ ਨੇ ਲਖਨਊ ਸੀਟ ਆਪਣੇ ਕੋਲ ਰੱਖੀ। ਇਸ ਤੋਂ ਬਾਅਦ ਗਾਂਧੀਨਗਰ ਸੀਟ 'ਤੇ ਹੋਈ ਉਪ ਚੋਣ 'ਚ ਕਾਂਗਰਸ ਨੇ ਬਾਲੀਵੁੱਡ ਸੁਪਰਸਟਾਰ ਰਾਜੇਸ਼ ਖੰਨਾ ਨੂੰ ਭਾਜਪਾ ਦੇ ਵਿਜੇ ਪਟੇਲ ਦੇ ਖਿਲਾਫ ਮੈਦਾਨ 'ਚ ਉਤਾਰਿਆ ਸੀ ਪਰ ਉਹ ਹਾਰ ਗਏ।

12.38 ਵਜੇ - ਹੁਣ ਤੱਕ ਦੇ ਨਤੀਜਿਆਂ ਮੁਤਾਬਕ ਮੌਜੂਦਾ ਸਮੇਂ ਅਮਿਤ ਸ਼ਾਹ ਨੇ ਹੁਣ ਤੱਕ 571985 ਵੋਟਾਂ ਹਾਸਲ ਕਰ ਲਈਆਂ ਹਨ ਅਤੇ ਕਾਂਗਰਸ ਉਮੀਦਵਾਰ ਤੋਂ 445749 ਵੋਟਾਂ ਨਾਲ ਅੱਗੇ ਚਲ ਰਹੇ ਹਨ। 

ਹੁਣ ਤੱਕ ਦੇ ਨਤੀਜਿਆਂ ਮੁਤਾਬਕ ਅਮਿਤ ਸ਼ਾਹ ਮੌਜੂਦਾ ਸਮੇਂ ਅਮਿਤ ਸ਼ਾਹ ਨੇ ਹੁਣ ਤੱਕ 421424 ਵੋਟਾਂ ਹਾਸਲ ਕਰ ਲਈਆਂ ਹਨ ਅਤੇ ਕਾਂਗਰਸ ਉਮੀਦਵਾਰ ਤੋਂ 329156 ਵੋਟਾਂ ਨਾਲ ਅੱਗੇ ਚਲ ਰਹੇ ਹਨ। 

ਇਹ ਵੀ ਪੜ੍ਹੋ :   LokSabha Election : ਮੰਡੀ ਸੀਟ ਤੋਂ ਜਿੱਤ ਦੇ ਨੇੜੇ ਪਹੁੰਚੀ ਕੰਗਨਾ ਰਨੌਤ, ਮੁੰਬਈ ਵਾਪਸ ਜਾਣ ਬਾਰੇ ਜਾਣੋ ਕੀ ਕਿਹਾ

ਮੌਜੂਦਾ ਸਮੇਂ ਅਮਿਤ ਸ਼ਾਹ 209736 ਵੋਟਾਂ ਨਾਲ ਅੱਗੇ ਚਲ ਰਹੇ ਹਨ। 

ਅਮਿਤ ਸ਼ਾਹ ਇਸ ਸੀਟ ਤੋਂ 2019 ਤੋਂ ਚੋਣ ਲੜ ਰਹੇ ਹਨ। ਇਸ ਵਾਰ ਕਾਂਗਰਸ ਨੇ ਸ਼ਾਹ ਦੇ ਖਿਲਾਫ ਆਪਣੀ ਗੁਜਰਾਤ ਮਹਿਲਾ ਇਕਾਈ ਦੀ ਪ੍ਰਧਾਨ ਸੋਨਲ ਪਟੇਲ ਨੂੰ ਮੈਦਾਨ 'ਚ ਉਤਾਰਿਆ ਹੈ। ਸ਼ਾਹ ਨੇ 2019 ਦੀਆਂ ਚੋਣਾਂ ਸਾਢੇ ਪੰਜ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀਆਂ ਸਨ। ਭਾਜਪਾ ਦਾ ਟੀਚਾ ਇਸ ਜਿੱਤ ਦੇ ਫਰਕ ਨੂੰ 10 ਲੱਖ ਤੋਂ ਵੱਧ ਕਰਨ ਦਾ ਹੈ। ਸਾਲ 2019 ਵਿੱਚ, ਭਾਜਪਾ ਦੇ ਸੀਆਰ ਪਾਟਿਲ ਨੇ ਗੁਜਰਾਤ ਦੀ ਨਵਸਾਰੀ ਸੀਟ ਤੋਂ ਆਪਣੇ ਕਾਂਗਰਸ ਵਿਰੋਧੀ ਨੂੰ 6.9 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। 2019 ਦੀਆਂ ਚੋਣਾਂ ਵਿੱਚ ਦੇਸ਼ ਵਿੱਚ ਇਹ ਸਭ ਤੋਂ ਵੱਡੀ ਜਿੱਤ ਸੀ।

ਇਸ ਹਲਕੇ ਵਿੱਚ 21.5 ਲੱਖ ਰਜਿਸਟਰਡ ਵੋਟਰ ਹਨ (11.04 ਲੱਖ ਮਰਦ, 10.46 ਲੱਖ ਔਰਤਾਂ ਅਤੇ 70 ਤੀਜੇ ਲਿੰਗ)। ਇਸ ਵਿੱਚ ਗਾਂਧੀਨਗਰ ਉੱਤਰੀ, ਕਲੋਲ, ਸਾਨੰਦ, ਘਾਟਲੋਡੀਆ, ਵੇਜਲਪੁਰ, ਨਾਰਨਪੁਰਾ ਅਤੇ ਸਾਬਰਮਤੀ ਵਿਧਾਨ ਸਭਾ ਹਲਕੇ ਸ਼ਾਮਲ ਹਨ। ਇਹ ਸੀਟ ਪਿਛਲੇ 35 ਸਾਲਾਂ ਤੋਂ ਭਾਜਪਾ ਦਾ ਗੜ੍ਹ ਬਣੀ ਹੋਈ ਹੈ। 1989 ਤੋਂ ਬਾਅਦ ਭਾਜਪਾ ਇੱਥੇ ਇੱਕ ਵੀ ਚੋਣ ਨਹੀਂ ਹਾਰੀ ਹੈ।

ਇਹ ਵੀ ਪੜ੍ਹੋ :    ਅਦਾਕਾਰਾ ਹੇਮਾ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ , ਰੇਵ ਪਾਰਟੀ 'ਚ ਡਰੱਗ ਲੈਣ ਦਾ ਲੱਗਾ ਦੋਸ਼

ਇਹ ਵੀ ਪੜ੍ਹੋ :   ਤਾਜ ਐਕਸਪ੍ਰੈਸ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫੜੀ(Video)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News