ਦੋਸਤੀ ਦੇ ਨਾਂ ''ਤੇ ਕਲੰਕ; ਸ਼ਰਾਬ ਦੇ ਨਸ਼ੇ ''ਚ ਧੁੱਤ ਦੋਸਤਾਂ ਨੇ ਕੀਤਾ ਦੋਸਤ ਦਾ ਕਤਲ

Monday, Aug 26, 2024 - 01:24 PM (IST)

ਦੋਸਤੀ ਦੇ ਨਾਂ ''ਤੇ ਕਲੰਕ; ਸ਼ਰਾਬ ਦੇ ਨਸ਼ੇ ''ਚ ਧੁੱਤ ਦੋਸਤਾਂ ਨੇ ਕੀਤਾ ਦੋਸਤ ਦਾ ਕਤਲ

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਸ਼ਰਾਬ ਦੇ ਨਸ਼ੇ ਵਿਚ ਧੁੱਤ 4 ਦੋਸਤਾਂ ਨੇ ਦੋਸਤ ਦਾ ਕਤਲ ਕਰ ਕੇ ਦੋਸਤੀ ਦੇ ਨਾਂ 'ਤੇ ਕਲੰਕ ਲਾਉਣ ਦਾ ਕੰਮ ਕੀਤਾ। ਵਾਰਦਾਤ ਸੋਨੀਪਤ ਦੇ ਪਿੰਡ ਬਾਘਡੂ ਤੋਂ ਸਾਹਮਣੇ ਆਈ ਹੈ। ਵਾਰਦਾਤ ਦੀ ਸੂਚਨਾ ਮਿਲਣ ਮਗਰੋਂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾਇਆ। ਇਸ ਵਾਰਦਾਤ ਵਿਚ ਜਤਿੰਦਰ ਨਾਂ ਦੇ ਨੌਜਵਾਨ ਨੂੰ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਰੋਹਤਕ ਪੀ. ਜੀ. ਆਈ. 'ਚ ਚੱਲ ਰਿਹਾ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਬਾਘਡੂ ਦਾ ਰਹਿਣ ਵਾਲਾ ਨਰੇਸ਼ ਜੋ ਕਿ ਸਿੰਚਾਈ ਵਿਭਾਗ 'ਚ ਕੰਮ ਕਰਦਾ ਸੀ। ਆਪਣੇ ਦੋਸਤ ਜਤਿੰਦਰ ਨਾਲ ਪਿੰਡ ਦੇ ਠੇਕੇ ਨੇੜਿਓਂ ਲੰਘ ਰਿਹਾ ਸੀ, ਤਾਂ ਉੱਥੇ ਮੌਜੂਦ ਪਿੰਡ ਹੀ ਉਸ ਦੇ ਦੋਸਤ ਸੋਮਬੀਰ, ਧਨਪਤ, ਕਰਮਵੀਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਜਤਿੰਦਰ ਅਤੇ ਨਰੇਸ਼ 'ਤੇ ਸ਼ਰਾਬ ਦੀ ਬੋਤਲ ਤੋੜ ਕੇ ਉਸ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਨਰੇਸ਼ ਦੇ ਗਲ਼ ਅਤੇ ਹੋ ਕਈ ਥਾਵਾਂ 'ਤੇ ਸ਼ਰਾਬ ਦੀ ਬੋਤਲ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਤਿੰਦਰ ਵੀ ਇਸ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮ੍ਰਿਤਕ ਨਰੇਸ਼ ਦੇ ਚਾਚਾ ਸ਼ੀਸ਼ਪਾਲ ਮੁਤਾਬਕ ਤਿੰਨ ਨੌਜਵਾਨਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਕ ਨੌਜਵਾਨ ਫਰਾਰ ਚੱਲ ਰਿਹਾ ਹੈ। 

ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਬੁਲਾਰੇ ਰਵਿੰਦਰ ਕੁਮਾਰ ਨੇ ਪਾਸ ਕਿ ਪਿੰਡ ਬਾਘਡੂ ਵਿਚ ਸ਼ਰਾਬ ਦੇ ਠੇਕੇ ਨੇੜੇ ਝਗੜੇ ਵਿਚ ਨਰੇਸ਼ ਨਾਮ ਦੇ ਨੌਜਵਾਨ ਦੀ ਮੌਤ ਹੋਈ ਤਾਂ ਜਤਿੰਦਰ ਨਾਮ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ। ਜਤਿੰਦਰ ਦੀ ਸ਼ਿਕਾਇਤ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Tanu

Content Editor

Related News