ਟਰੱਕ ਨੇ ਸੜਕ ਕਿਨਾਰੇ ਖੜ੍ਹੇ ਚਾਰ ਲੋਕਾਂ ਨੂੰ ਕੁਚਲਿਆ, ਸਾਰਿਆਂ ਦੀ ਮੌਤ

Tuesday, Oct 15, 2024 - 05:38 PM (IST)

ਜੈਪੁਰ (ਭਾਸ਼ਾ)- ਜੈਪੁਰ ਦੇ ਮੁਰਲੀਪੁਰਾ ਇਲਾਕੇ 'ਚ ਇਕ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਚਾਰ ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਦਸਾ ਪੁਲਸ ਥਾਣੇ ਦੇ ਥਾਣਾ ਅਧਿਕਾਰੀ ਜੈਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਦੇਰ ਰਾਤ ਹੋਇਆ ਜਦੋਂ ਚਾਰ ਲੋਕ ਕੰਮ ਤੋਂ ਬਾ੍ਦ ਆਪਣੇ ਘਰ ਜਾਣ ਲਈ ਮੁਰਲੀਪੁਰਾ ਇਲਾਕੇ 'ਚ 200 ਫੁੱਟ ਬਾਈਪਾਸ 'ਤੇ ਖੜ੍ਹੇ ਸਨ, ਉਦੋਂ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਲਾਲਚੰਦ ਬੁਨਕਰ (55), ਜਗਦੀਸ਼ ਪ੍ਰਸਾਦ ਗੁੱਜਰ (45), ਸ਼ੰਕਰ ਲਾਲ ਗੁੱਜਰ (48) ਸ਼ਾਮਲ ਹਨ, ਇਹ ਸਾਰੇ ਚੰਦਵਾਜੀ ਇਲਾਕੇ ਦੇ ਰਹਿਣ ਵਾਲੇ ਸਨ। ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਚਾਰੇ ਮੁਰਲੀਪੁਰਾ 'ਚ ਟਰੱਕਾਂ 'ਚ ਮਾਲ ਚੜ੍ਹਾਉਣ-ਉਤਾਰਨ ਦਾ ਕੰਮ ਕਰਦੇ ਸਨ। ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News