ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦੀ ਹਵਾ ਹੋਈ ''ਜ਼ਹਿਰੀਲੀ'', ਔਖਾ ਹੋਇਆ ਸਾਹ

Friday, Nov 01, 2024 - 02:02 PM (IST)

ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਦੀ ਹਵਾ ਹੋਈ ''ਜ਼ਹਿਰੀਲੀ'', ਔਖਾ ਹੋਇਆ ਸਾਹ

ਇੰਦੌਰ- ਦੇਸ਼ ਦੇ ਸਭ ਤੋਂ ਸਾਫ ਸ਼ਹਿਰ ਇੰਦੌਰ 'ਚ ਏਅਰ ਕੁਆਲਿਟੀ ਇੰਡੈਕਸ (AQI) 400 ਦੇ ਪੱਧਰ ਨੂੰ ਪਾਰ ਕਰ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ ਹੈ। ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਦੇ ਛੋਟੀ ਗਵਾਲਟੋਲੀ ਖੇਤਰ 'ਚ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ AQI 404 ਮਾਪਿਆ ਗਿਆ, ਜਦੋਂ ਕਿ ਪ੍ਰਮੁੱਖ ਪ੍ਰਦੂਸ਼ਕ ਪੀ.ਐਮ 2.5 ਔਸਤਨ 255.26 ਦਰਜ ਕੀਤਾ ਗਿਆ। ਇਸ ਸਮੇਂ ਸ਼ਹਿਰ ਵਿਚ ਪੀ.ਐਮ 10 ਦਾ ਔਸਤ ਪੱਧਰ 318.08 ਸੀ। ਛੋਟੀ ਗਵਾਲਟੋਲੀ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ।

ਵਾਤਾਵਰਣ ਮਾਮਲਿਆਂ ਦੇ ਮਾਹਿਰ ਅਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਅਧਿਕਾਰੀ ਡਾ. ਦਿਲੀਪ ਵਾਘੇਲਾ ਨੇ ਦੱਸਿਆ ਕਿ ਸ਼ਹਿਰ ਵਿਚ ਵੀਰਵਾਰ ਸਵੇਰ ਤੋਂ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਅਤੇ ਦੇਰ ਰਾਤ ਤੱਕ ਚੱਲਦੀ ਰਹੀ। ਸ਼ੁੱਕਰਵਾਰ ਨੂੰ ਵੀ ਕਈ ਇਲਾਕਿਆਂ 'ਚ ਪਟਾਕੇ ਚਲਾਏ ਗਏ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸਵੇਰੇ 08:30 ਵਜੇ ਸ਼ਹਿਰ 'ਚ ਹਵਾ ਦੀ ਰਫ਼ਤਾਰ ਜ਼ੀਰੋ ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਵਾਘੇਲਾ ਨੇ ਕਿਹਾ ਕਿ ਸ਼ਾਂਤ ਹਵਾਵਾਂ ਕਾਰਨ ਪ੍ਰਦੂਸ਼ਕ ਤੱਤ ਇੱਧਰ-ਉਧਰ ਨਹੀਂ ਖਿਲਰ ਸਕੇ ਅਤੇ ਇਕ ਥਾਂ 'ਤੇ ਹੀ ਟਿਕ ਜਾਂਦੇ ਹਨ, ਜਿਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਖਰਾਬ ਹੋ ਗਈ।

ਮੌਸਮ ਵਿਭਾਗ ਵਲੋਂ ਤੈਅ ਕੀਤੇ ਗਏ ਪੈਮਾਨੇ ਮੁਤਾਬਕ, ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ "ਚੰਗਾ" ਮੰਨਿਆ ਜਾਂਦਾ ਹੈ, 51 ਅਤੇ 100 ਦੇ ਵਿਚਕਾਰ "ਤਸੱਲੀਬਖਸ਼" ਮੰਨਿਆ ਜਾਂਦਾ ਹੈ, 101 ਅਤੇ 200 ਦੇ ਵਿਚਕਾਰ "ਮੱਧਮ" ਮੰਨਿਆ ਜਾਂਦਾ ਹੈ, 201 ਅਤੇ 300 ਵਿਚਕਾਰ "ਮਾੜਾ" ਮੰਨਿਆ ਜਾਂਦਾ ਹੈ। 301 ਅਤੇ 400 ਨੂੰ "ਬਹੁਤ ਮਾੜਾ" ਅਤੇ 401 ਅਤੇ 500 ਦੇ ਵਿਚਕਾਰ "ਗੰਭੀਰ" ਮੰਨਿਆ ਜਾਂਦਾ ਹੈ।


 


author

Tanu

Content Editor

Related News