ਭਾਰਤ ''ਚ ਗਰਮੀ ਦਾ ਕਹਿਰ, 50 ਸਾਲਾਂ ''ਚ 17 ਹਜ਼ਾਰ ਤੋਂ ਵੱਧ ਲੋਕਾਂ ਲੂ ਲੱਗਣ ਨਾਲ ਹੋਈ ਮੌਤ

Sunday, Jul 04, 2021 - 05:24 PM (IST)

ਨਵੀਂ ਦਿੱਲੀ- ਭਾਰਤ 'ਚ ਗਰਮੀ ਨੇ 50 ਸਾਲਾਂ 'ਚ 17 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 1971 ਤੋਂ 2019 ਦਰਮਿਆਨ ਲੂ ਚੱਲਣ ਦੀਆਂ 706 ਘਟਨਾਵਾਂ ਹੋਈਆਂ ਹਨ। ਇਹ ਜਾਣਕਾਰੀ ਦੇਸ਼ ਦੇ ਸੀਨੀਅਰ ਮੌਸਮ ਵਿਗਿਆਨੀਆਂ ਵਲੋਂ ਪ੍ਰਕਾਸ਼ਿਤ ਸੋਧ ਪੱਤਰ ਤੋਂ ਮਿਲੀ ਹੈ। ਇਹ ਸੋਧ ਪੱਤਰ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਾਜੀਵਨ ਨੇ ਵਿਗਿਆਨੀ ਕਮਲਜੀਤ ਰੇ, ਵਿਗਿਆਨੀ ਐੱਸ.ਐੱਸ. ਰੇ, ਵਿਗਿਆਨੀ ਆਰ.ਕੇ. ਗਿਰੀ ਅਤੇ ਵਿਗਿਆਨੀ ਏ.ਪੀ. ਡੀਮਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਲਿਖਿਆ ਸੀ। ਇਸ ਪੱਤਰ ਦੇ ਮੁੱਖ ਲੇਖਕ ਕਮਲਜੀਤ ਰੇ ਹਨ। ਲੂ ਬੇਹੱਦ ਪ੍ਰਤੀਕੂਲ ਮੌਸਮੀ ਘਟਨਾਵਾਂ (ਈ.ਡਬਲਿਊ.ਈ.) 'ਚੋਂ ਇਕ ਹੈ। ਅਧਿਐਨ ਅਨੁਸਾਰ, 50 ਸਾਲਾਂ (1971-2019) 'ਚ ਈ.ਡਬਲਿਊ.ਏ. ਨੇ 1,41,308 ਲੋਕਾਂ ਦੀ ਜਾਨ ਲਈ ਹੈ। ਇਨ੍ਹਾਂ 'ਚੋਂ 17,362 ਲੋਕਾਂ ਦੀ ਮੌਤ ਲੂ ਕਾਰਨ ਹੋਈ ਹੈ, ਜੋ ਕੁੱਲ ਦਰਜ ਮੌਤ ਦੇ ਅੰਕੜਿਆਂ ਦੇ 12 ਫੀਸਦੀ ਤੋਂ ਥੋੜ੍ਹਾ ਵੱਧ ਹੈ। ਇਸ 'ਚ ਕਿਹਾ ਗਿਆ ਹੈ ਕਿ ਲੂ ਨਾਲ ਜ਼ਿਆਦਾਤਰ ਮੌਤਾਂ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓਡੀਸ਼ਾ 'ਚ ਹੋਈਆਂ। ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਉਨ੍ਹਾਂ ਸੂਬਿਆਂ 'ਚ ਸ਼ਾਮਲ ਹਨ, ਜਿੱਥੇ ਭਿਆਨਕ ਲੂ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੇ ਹਨ।

ਇਹ ਵੀ ਪੜ੍ਹੋ : ਭਿਖਾਰੀਆਂ ਨੂੰ ਵੀ ਚਾਹੀਦਾ ਹੈ ਕੰਮ ਕਰਨਾ, ਸਭ ਕੁਝ ਸਰਕਾਰ ਉਨ੍ਹਾਂ ਨੂੰ ਨਹੀਂ ਦੇ ਸਕਦੀ : ਬੰਬਈ ਹਾਈ ਕੋਰਟ

ਇਸ ਹਫ਼ਤੇ ਦੇ ਸ਼ੁਰੂਆਤ 'ਚ ਕੈਨੇਡਾ ਅਤੇ ਅਮਰੀਕਾ 'ਚ ਭਿਆਨਕ ਗਰਮੀ ਪੈਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਕੈਨੇਡਾ ਦੇ ਸ਼ਹਿਰ ਦੇ ਵੈਂਕੂਵਰ 'ਚ ਪਾਰਾ ਸਾਡੇ ਰਿਕਾਰਡ ਤੋੜਦੇ ਹੋਏ 49 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ। ਭਾਰਤ ਦੇ ਵੀ ਉੱਤਰੀ ਮੈਦਾਨਾਂ ਅਤੇ ਪਰਬਤਾਂ 'ਚ ਭਿਆਨਕ ਗਰਮੀ ਪੈਂਦੀ ਹੈ ਅਤੇ ਲੂ ਚੱਲੀ ਹੈ। ਮੈਦਾਨੀ ਇਲਾਕਿਆਂ 'ਚ ਇਸ ਹਫ਼ਤੇ ਦੇ ਸ਼ੁਰੂਆਤ 'ਚ ਪਾਰਾ 40 ਡਿਗਰੀ ਤੋਂ ਵੱਧ ਪਹੁੰਚ ਗਿਆ ਹੈ। ਮੈਦਾਨੀ ਇਲਾਕਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਅਤੇ ਪਰਬਤੀ ਇਲਾਕਿਆਂ 'ਚ 30 ਡਿਗਰੀ ਸੈਲਸੀਅਸ ਤੋਂ ਵੱਧ ਹੋਣ 'ਤੇ ਕਿਸੇ ਇਲਾਕੇ 'ਚ ਲੂ ਦਾ ਐਲਾਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਬਲੈਕ ਫੰਗਸ ਕਾਰਨ ਦੋਵੇਂ ਅੱਖਾਂ ਗੁਆ ਚੁਕੇ ਪੁਲਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ


DIsha

Content Editor

Related News