ਹਿਮਾਚਲ ''ਚ ਸਭ ਤੋਂ ਵੱਡੇ ਹਸਪਤਾਲ ''ਚ ਹੁਣ 330 ਦਵਾਈਆਂ ਮਿਲਣਗੀਆਂ ਮੁਫਤ
Tuesday, Oct 17, 2017 - 04:39 PM (IST)

ਸ਼ਿਮਲਾ— ਆਈ. ਜੀ. ਐੈੱਮ. ਸੀ. 'ਚ ਹੁਣ ਮਰੀਜ਼ਾਂ ਨੂੰ ਦਵਾਈਆਂ ਲਈ ਨਾ ਤਾਂ ਨਿੱਜੀ ਦਵਾਈ ਵਾਲੀਆਂ ਦੁਕਾਨਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਨਾ ਹੀ ਪੈਸੇ ਖਰਚ ਕਰਨ ਦੀ ਜ਼ਰੂਰਤ ਹੈ। ਇੱਥੇ ਹੁਣ ਮਰੀਜਾਂ ਨੂੰ 330 ਪ੍ਰਕਾਰ ਦੀਆਂ ਦਵਾਈਆਂ ਮੁਫਤ ਮਿਲਣਗੀਆਂ। ਇਸ 'ਚ ਕੈਂਸਰ ਤੋਂ ਲੈ ਕੇ ਹੋਰ ਗੰਭੀਰ ਬੀਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 90 ਪ੍ਰਤੀਸ਼ਤ ਬੀਮਾਰੀਆਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਮਿਲਣਗੀਆਂ। ਨੈਸ਼ਨਲ ਹੈਲਥ ਮਿਸ਼ਨ ਤਹਿਤ ਇਹ ਦਵਾਈਆਂ ਮਿਲਣਗੀਆਂ। ਆਈ. ਜੀ. ਐੈੱਮ. ਸੀ. ਪ੍ਰਸ਼ਾਸ਼ਨ ਨੂੰ ਦਵਾਈਆਂ ਦੀ ਲਿਸਟ ਦਿੱਤੀ ਗਈ ਹੈ। ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਦੀਵਾਲੀ ਤੋਂ ਬਾਅਦ ਆਈ. ਜੀ. ਐੈੱਮ. ਸੀ. ਸਥਿਤ ਨਿਸ਼ੁਲਕ ਜੇਨੇਰਿਕ ਸਟੋਰ 'ਚ ਇਹ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ। ਮਰੀਜ ਇੱਥੇ ਮਿਲਣ ਵਾਲੀਆਂ ਜ਼ਰੂਰੀ ਦਵਾਈਆਂ ਦਾ ਲਾਭ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਸਰਕਾਰ ਨੇ 56 ਪ੍ਰਕਾਰ ਦੀਆਂ ਜ਼ਰੂਰੀ ਦਵਾਈਆਂ ਸ਼ੁਰੂ ਕੀਤੀਆਂ ਸਨ ਪਰ ਉਹ ਕੁਝ ਹੀ ਬੀਮਾਰੀਆਂ ਨੂੰ ਕਵਰ ਕਰ ਰਹੀਆਂ ਸਨ, ਹੁਣ ਉਹ 330 ਦਵਾਈਆਂ ਲੱਗਭਗ ਸਾਰੀਆਂ ਬੀਮਾਰੀਆਂ ਨੂੰ ਕਵਰ ਕਰਨਗੀਆਂ।