ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ

Monday, Jul 29, 2024 - 03:13 PM (IST)

ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੀ ਗ੍ਰੀਨ ਫੀਲਡ ਕਾਲੋਨੀ 'ਚ ਸ਼ਨੀਵਾਰ ਰਾਤ ਇਕ ਘਰ ਵਿਚੋਂ ਕਰੀਬ 45 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਦੀ ਲੁੱਟ ਹੋਈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਘਰ 'ਚ ਕੰਮ ਕਰਨ ਵਾਲੀ ਨੌਕਰਾਣੀ ਨਿਕਲੀ, ਜਿਸ ਨੂੰ ਦੋ ਦਿਨ ਪਹਿਲਾਂ ਹੀ ਪਰਿਵਾਰ ਨੇ ਇਕ ਏਜੰਸੀ ਜ਼ਰੀਏ ਰੱਖਿਆ ਸੀ। ਬਜ਼ੁਰਗ ਮਾਲਕਣ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾਇਆ ਗਿਆ ਅਤੇ ਕੁੱਟਮਾਰ ਕੀਤੀ ਗਈ। ਸੂਰਜਕੁੰਡ ਥਾਣਾ ਪੁਲਸ ਨੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋ- ਦੁਕਾਨ 'ਚ ਦਾਖ਼ਲ ਹੋ ਕੇ 3 ਨਕਾਬਪੋਸ਼ਾਂ ਨੇ ਕੀਤੀ ਗੋਲੀਬਾਰੀ, 11 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ

ਜਾਣਕਾਰੀ ਮੁਤਾਬਕ ਗ੍ਰੀਨ ਫੀਲਡ ਕਾਲੋਨੀ ਦੇ ਸੀ-ਬਲਾਕ 'ਚ ਰਿਤੂ ਖੰਨਾ, ਪਤੀ ਪ੍ਰਵੀਨ ਖੰਨਾ, ਪੁੱਤਰ, ਨੂੰਹ ਅਤੇ ਦੋ ਬੱਚੇ ਰਹਿੰਦੇ ਹਨ। ਰਿਤੂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਹਸਪਤਾਲ 'ਚ ਦਾਖਲ ਹੈ, ਜਦਕਿ ਬਾਕੀ ਮੈਂਬਰ ਕਿਤੇ ਗਏ ਹੋਏ ਸਨ। ਘਰ 'ਚ ਦੋ ਨੌਕਰਾਣੀਆਂ ਕੰਮ ਕਰਦੀਆਂ ਹਨ, ਜਿਨ੍ਹਾਂ 'ਚੋਂ ਇਕ ਛੁੱਟੀ 'ਤੇ ਚਲੀ ਗਈ ਅਤੇ 25 ਜੁਲਾਈ ਨੂੰ ਉਨ੍ਹਾਂ ਨੇ ਕਰਿਸ਼ਮਾ ਨਾਂ ਦੀ ਨੌਕਰਾਣੀ ਨੂੰ ਨੌਕਰੀ 'ਤੇ ਰੱਖਿਆ। ਸ਼ਨੀਵਾਰ ਰਾਤ ਨੂੰ ਕਰਿਸ਼ਮਾ ਨੇ ਆਪਣੇ ਦੋ ਦੋਸਤਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਬੰਨ੍ਹ ਦਿੱਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਬਾਅਦ ਤਿੰਨੋਂ ਘਰ 'ਚੋਂ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਨੌਕਰਾਣੀ ਦੇ ਸਾਥੀ ਸੀ. ਸੀ. ਟੀ. ਵੀ 'ਚ ਕੈਦ ਹੋ ਗਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਫਿਲਹਾਲ ਪੁਲਸ ਜਾਂਚ 'ਚ ਜੁਟੀ ਹੋਈ ਹੈ।


author

Tanu

Content Editor

Related News