ਇਮਰਾਨ ਪ੍ਰਮਾਣੂ ਜੰਗ ਦੀ ਦਿੰਦੇ ਰਹੇ ਧਮਕੀ, ਮੋਦੀ ਲੰਘ ਗਏ ਪਾਕਿ ਦੀ ਏਅਰ ਸਪੇਸ ’ਚੋਂ
Tuesday, Aug 27, 2019 - 07:41 PM (IST)

ਨਵੀਂ ਦਿੱਲੀ (ਏਜੰਸੀ)- ਫਰਾਂਸ ਵਿਖੇ ਗਰੁੱਪ 7 ਦੇਸ਼ਾਂ ਦੀ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਮਿਸਟਰੀ ਕਾਰਨ ਜਿਥੇ ਪਾਕਿਸਤਾਨ ’ਚ ਖਲਬਲੀ ਮਚ ਗਈ ਹੈ, ਉਥੇ ਪਾਕਿਸਤਾਨ ਉਦੋਂ ਹੋਰ ਵੀ ਭੜਕ ਉਠਿਆ ਜਦੋਂ ਟਰੰਪ ਨਾਲ ਸਫਲ ਮੁਲਾਕਾਤ ਪਿਛੋਂ ਮੋਦੀ ਪਾਕਿਸਤਾਨ ਦੀ ਹੀ ਏਅਰ ਸਪੇਸ ’ਚੋਂ ਲੰਘ ਕੇ ਵਤਨ ਪਰਤ ਆਏ। ਇਸ ਪਿਛੋਂ ਪਾਕਿਸਤਾਨ ਦੇ ਸ਼ੋਸ਼ ਲ ਮੀਡੀਆ ’ਚ ਪਾਕਿ ਸਰਕਾਰ ਦੀ ਹੀ ਖਿਚਾਈ ਹੋਣ ਲੱਗੀ। ਸ਼ੋਸਲ ਮੀਡੀਆ ’ਚ ਕਿਹਾ ਜਾ ਰਿਹਾ ਹੈ ਕਿ ਇਮਰਾਨ ਪ੍ਰਮਾਣੂ ਜੰਗ ਦੀ ਧਮਕੀ ਦਿੰਦੇ ਰਹੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੀ ਏਅਰ ਸਪੇਸ ’ਚੋ ਲੰਘ ਕੇ ਆਪਣੇ ਦੇਸ਼ ਪਹੁੰਚ ਗਏ ।