ਫ਼ੌਜ ''ਚ ਭਰਤੀ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ: 2023 ਤੋਂ ਹੋਵੇਗਾ ਇਹ ਬਦਲਾਅ

01/11/2023 2:30:47 AM

ਨਵੀਂ ਦਿੱਲੀ (ਇੰਟ.)- ਫ਼ੌਜ ਦੀ ਨਵੀਂ ਭਰਤੀ ਯੋਜਨਾ ਅਗਨੀਪਥ ਤਹਿਤ ਨਿਯੁਕਤ 19,000 ਅਗਨੀਵੀਰਾਂ ਦਾ ਪਹਿਲਾ ਬੈਚ ਟਰੇਨਿੰਗ ਤੋਂ ਬਾਅਦ ਇਸ ਸਾਲ ਅਗਸਤ ਮਹੀਨੇ ਵਿਚ ਆਪਣੀਆਂ-ਆਪਣੀਆਂ ਯੂਨਿਟਾਂ ਵਿਚ ਮੋਰਚਾ ਸੰਭਾਲਣ ਲਈ ਤਾਇਨਾਤ ਹੋ ਜਾਵੇਗਾ ਜਦਕਿ 21000 ਅਗਨੀਵੀਰਾਂ ਦੇ ਦੂਜੇ ਬੈਚ ਦੀ ਟ੍ਰੇਨਿੰਗ ਫ਼ੌਜ ਇਸ ਸਾਲ 1 ਮਾਰਚ ਤੋਂ ਸ਼ੁਰੂ ਕਰ ਦੇਵੇਗੀ ਅਤੇ ਇਹ ਦੂਜਾ ਬੈਚ ਇਸੇ ਸਾਲ ਅਕਤੂਬਰ ਵਿਚ ਆਪਣੀ ਯੂਨਿਟ ਵਿਚ ਤਾਇਨਾਤ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਰ ਵਧੇਗਾ ਹੱਡ-ਚੀਰਵੀਂ ਠੰਡ ਦਾ ਕਹਿਰ, ਕਿਣ-ਮਿਣ ਦੇ ਨਾਲ ਹੋ ਸਕਦੀ ਹੈ ਗੜੇਮਾਰੀ

ਫ਼ੌਜ ਨੇ ਇਹ ਵੀ ਤੈਅ ਕੀਤਾ ਹੈ ਕਿ 2023 ਤੋਂ ਸਾਲ ਵਿਚ 2 ਵਾਰ ਮਈ ਅਤੇ ਨਵੰਬਰ ਮਹੀਨੇ ਵਿਚ ਅਗਨੀਵੀਰਾਂ ਦੀ ਭਰਤੀ ਹੋਵੇਗੀ। ਅਗਨੀਵੀਰਾਂ ਦੇ ਪਹਿਲੇ ਬੈਚ ਦੀ ਫ਼ੌਜ ਦੇ ਵੱਖ-ਵੱਖ ਯੂਨਿਟਾਂ ਵਿਚ ਟ੍ਰੇਨਿੰਗ ਇਸ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਗਈ ਹੈ ਅਤੇ ਫ਼ੌਜ ਨੇ ਇਨ੍ਹਾਂ ਦੀ ਟ੍ਰੇਨਿੰਗ ਲਈ ਸਬੰਧਿਤ ਟ੍ਰੇਨਿੰਗ ਯੂਨਿਟਾਂ ਵਿਚ ਇਸ ਦੇ ਲਈ ਵਿਸ਼ੇਸ਼ ਟ੍ਰੇਨਿੰਗ ਕੋਰਸ ਡਿਜ਼ਾਈਨ ਕੀਤਾ ਹੈ। ਅਗਨੀਵੀਰਾਂ ਦਾ ਟ੍ਰੇਨਿੰਗ ਕਾਲ 24 ਤੋਂ ਲੈ ਕੇ 31 ਹਫਤੇ ਦਾ ਹੈ, ਜੋ ਬੀਤੇ ਵਿਚ ਜਵਾਨਾਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਦੇ ਮੁਕਾਬਲੇ ਛੋਟਾ ਜ਼ਰੂਰ ਹੈ ਪਰ ਕੋਰਸ ਨੂੰ ਇਸ ਡੂੰਘੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਦੀ ਫ਼ੌਜੀ ਕੁਸ਼ਲਤਾ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ ਮਾਨ ਸਰਕਾਰ, ਸਵਾ ਤਿੰਨ ਕਰੋੜ ਰੁਪਏ ਜਾਰੀ

ਇਸ ਟ੍ਰੇਨਿੰਗ ਤੋਂ ਬਾਅਦ ਅਗਨੀਵੀਰ ਜਿਸ ਯੂਨਿਟ ਵਿਚ ਤਾਇਨਾਤ ਕੀਤੇ ਜਾਣਗੇ, ਉੱਥੇ ਹੀ ਉਨ੍ਹਾਂ ਦੇ ਕੰਮ ਮੁਤਾਬਕ 7 ਹਫ਼ਤੇ ਦੀ ਆਨ ਜੌਬ ਟ੍ਰੇਨਿੰਗ ਦਿੱਤੀ ਜਾਵੇਗੀ। ਫ਼ੌਜ ਨੂੰ ਉਮੀਦ ਹੈ ਕਿ ਅਗਨੀਵੀਰਾਂ ਦੀ ਭਰਤੀ ਪ੍ਰਕਿਰਿਆ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਬਾਅਦ ਅਗਲੇ ਕੁਝ ਸਾਲਾਂ ਦੌਰਾਨ ਭਾਰਤੀ ਫੌਜ ਵਿਚ ਫੌਜੀਆਂ ਦੀ ਔਸਤ ਉਮਰ ਮੌਜੂਦਾ 32 ਸਾਲ ਤੋਂ ਘਟਾ ਕੇ 26 ਸਾਲ ਹੋ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News