ਲੱਖਾਂ ਪੈਨਸ਼ਨਰਾਂ ਲਈ ਅਹਿਮ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...
Sunday, Nov 03, 2024 - 05:11 PM (IST)
ਨਵੀਂ ਦਿੱਲੀ- ਦੇਸ਼ ਦੇ ਲੱਖਾਂ ਪੈਨਸ਼ਨਰਾਂ ਲਈ ਕੰਮ ਦੀ ਖ਼ਬਰ ਹੈ। ਜੇਕਰ ਤੁਹਾਨੂੰ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਵਲੋਂ ਕੋਈ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਮਿਲਦੀ ਹੈ ਤਾਂ ਇਕ ਜ਼ਰੂਰੀ ਕੰਮ ਕਰਨਾ ਹੋਵੇਗਾ। ਜੇਕਰ ਤੁਸੀਂ ਪੈਨਸ਼ਨ ਪ੍ਰਕਿਰਿਆ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਜਲਦੀ ਹੀ ਤੁਹਾਨੂੰ ਲਾਈਫ਼ ਸਰਟੀਫ਼ਿਕੇਟ ਜਮਾਂ ਕਰਨਾ ਹੋਵੇਗਾ। ਜੇਕਰ ਲਾਈਫ਼ ਸਰਟੀਫ਼ਿਕੇਟ ਜਮਾਂ ਨਹੀਂ ਕੀਤਾ ਤਾਂ ਪੈਨਸ਼ਨ ਰੁੱਕ ਸਕਦੀ ਹੈ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਸਰਕਾਰੀ ਸਕੀਮ ਤਹਿਤ ਪੈਨਸ਼ਨ ਪਾਉਣ ਲਈ ਪੈਨਸ਼ਨਰਾਂ ਲਈ ਲਾਈਫ਼ ਸਰਟੀਫ਼ਿਕੇਟ ਜਮਾਂ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪੈਨਸ਼ਨ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਲਾਈਫ਼ ਸਰਟੀਫ਼ਿਕੇਟ ਜਮ੍ਹਾ ਕਰ ਸਕਦੇ ਹਨ। ਪੈਨਸ਼ਨਰ ਇਹ ਕੰਮ ਜੀਵਨ ਪ੍ਰਮਾਣ ਪੋਰਟਲ (Jeewan Pramaan Portal) ਜ਼ਰੀਏ ਜਮ੍ਹਾ ਕਰਵਾ ਸਕਦੇ ਹਨ।
ਕੀ ਕਹਿੰਦਾ ਹੈ ਨਿਯਮ?
ਸਰਕਾਰ ਵੱਲੋਂ ਬਣਾਏ ਗਏ ਨਵੇਂ ਨਿਯਮ ਮੁਤਾਬਕ 60 ਤੋਂ 80 ਸਾਲ ਦੀ ਉਮਰ ਦੇ ਹਰੇਕ ਪੈਨਸ਼ਨਰ ਨੂੰ 1 ਨਵੰਬਰ ਤੋਂ 30 ਨਵੰਬਰ ਦਰਮਿਆਨ ਆਪਣਾ ਲਾਈਫ਼ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ। ਜੇਕਰ ਕਿਸੇ ਕਾਰਨ ਪੈਨਸ਼ਨਰ ਇਹ ਪੇਪਰ ਮਿੱਥੀ ਤਾਰੀਖ਼ ਤੱਕ ਜਮ੍ਹਾ ਨਹੀਂ ਕਰਵਾ ਸਕੇ ਤਾਂ ਉਹ ਪੈਨਸ਼ਨ ਦਾ ਲਾਭ ਨਹੀਂ ਲੈ ਸਕਣਗੇ। ਤੁਸੀਂ ਆਧਾਰ ਕਾਰਡ ਦੀ ਮਦਦ ਨਾਲ ਡਿਜੀਟਲ ਰੂਪ 'ਚ ਲਾਈਫ਼ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਲਈ ਹਰ ਰੋਜ਼ ਨਵੇਂ ਨਿਯਮ ਬਣਾਏ ਜਾਂਦੇ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਤੁਸੀਂ ਦੱਸੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- 7 ਨਵੰਬਰ ਨੂੰ ਛੁੱਟੀ ਦਾ ਐਲਾਨ
ਕੀ ਹੈ ਲਾਈਫ਼ ਸਰਟੀਫ਼ਿਕੇਟ?
ਲਾਈਫ਼ ਸਰਟੀਫ਼ਿਕੇਟ ਪੈਨਸ਼ਨਰਾਂ ਲਈ ਇਕ ਬਾਇਓਮੈਟ੍ਰਿਕ ਸਮਰੱਥ ਡਿਜੀਟਲ ਲਾਈਫ਼ ਸਰਟੀਫ਼ਿਕੇਟ ਹੈ। ਇਹ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਹੋਰ ਸਰਕਾਰੀ ਸੰਸਥਾ ਦੇ ਰਿਟਾਇਰਡ (ਸੇਵਾਮੁਕਤ) ਕਾਮਿਆਂ ਲਈ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੈਨਸ਼ਨ ਲੈਣ ਵਾਲਾ ਵਿਅਕਤੀ ਜਿਊਂਦਾ ਹੈ ਜਾਂ ਨਹੀਂ। ਇਸ ਸਰਟੀਫ਼ਿਕੇਟ ਜ਼ਰੀਏ ਬਿਨਾਂ ਕਿਸੇ ਰੁਕਾਵਟ ਦੇ ਪੈਨਸ਼ਨ ਜਾਰੀ ਰਹੇਗੀ। ਬਜ਼ੁਰਗਾਂ ਲਈ ਵਾਰ-ਵਾਰ ਬੈਂਕ ਜਾਂ ਪੈਨਸ਼ਨ ਵਿਭਾਗ ਜਾਣਾ ਮੁਸ਼ਕਲ ਹੁੰਦਾ ਹੈ, ਇਸ ਲਈ ਸਰਕਾਰ ਨੇ ਲਾਈਫ਼ ਸਰਟੀਫ਼ਿਕੇਟ ਦੀ ਸਹੂਲਤ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਜਾਣੋ ਆਧਾਰ ਕਾਰਡ 'ਚ ਕਿੰਨੀ ਵਾਰ ਬਦਲ ਸਕਦੇ ਹੋ ਨਾਮ, ਪਤਾ ਅਤੇ ਜਨਮ ਤਾਰੀਖ਼
ਘਰ ਬੈਠੇ ਆਪਣੇ ਮੋਬਾਈਲ ਤੋਂ ਇੰਝ ਕਰੋ ਜਮ੍ਹਾ
ਪੈਨਸ਼ਨਰ ਕਲਿਆਣ ਵਿਭਾਗ (DoPPW) ਚਿਹਰੇ ਦੀ ਪ੍ਰਮਾਣਿਕਤਾ ਵਲੋਂ ਲਾਈਫ਼ ਸਰਟੀਫਿਕੇਟ ਜਮ੍ਹਾ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।
ਸਭ ਤੋਂ ਪਹਿਲਾਂ ਪੈਨਸ਼ਨਰਾਂ ਨੂੰ 5MP ਜਾਂ ਇਸ ਤੋਂ ਵੱਧ ਕੈਮਰੇ ਵਾਲੇ ਆਪਣੇ ਸਮਾਰਟਫੋਨ 'ਚ 'AadhaarFaceRD' ਅਤੇ ‘Jeevan Praman Face App’ ਨੂੰ ਡਾਊਨਲੋਡ ਕਰਨਾ ਹੋਵੇਗਾ।
ਆਪਣਾ ਆਧਾਰ ਨੰਬਰ ਆਪਣੇ ਕੋਲ ਰੱਖੋ। ਓਪਰੇਟਰ ਪ੍ਰਮਾਣਿਕਤਾ 'ਤੇ ਜਾਓ ਅਤੇ ਚਿਹਰੇ ਨੂੰ ਸਕੈਨ ਕਰੋ, ਲੋੜੀਂਦੀ ਜਾਣਕਾਰੀ ਭਰੋ। ਫੋਨ ਦੇ ਫਰੰਟ ਕੈਮਰੇ ਨਾਲ ਆਪਣੀ ਇਕ ਫੋਟੋ ਲਓ ਅਤੇ ਇਸ ਨੂੰ ਸਪੁਰਦ ਕਰੋ।
ਤੁਹਾਡੇ ਲਾਈਫ਼ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਲਈ ਇਕ ਲਿੰਕ SMS ਰਾਹੀਂ ਤੁਹਾਡੇ ਫ਼ੋਨ 'ਤੇ ਆਵੇਗਾ, ਤੁਸੀਂ ਇਸ ਨੂੰ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹੋ।