ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਰੋਜ਼ਾਨਾ 100 ਤੋਂ ਵੱਧ ਉਡਾਣਾਂ ਹੋਣਗੀਆਂ ਰੱਦ

Saturday, Jun 07, 2025 - 11:42 AM (IST)

ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਰੋਜ਼ਾਨਾ 100 ਤੋਂ ਵੱਧ ਉਡਾਣਾਂ ਹੋਣਗੀਆਂ ਰੱਦ

ਨੈਸ਼ਨਲ ਡੈਸਕ- ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 15 ਜੂਨ ਤੋਂ ਲੈ ਕੇ 15 ਸਤੰਬਰ ਤੱਕ ਰੋਜ਼ਾਨਾ 100 ਤੋਂ ਵੱਧ ਉਡਾਣਾਂ ਰੱਦ ਹੋਣਗੀਆਂ। ਇਹ ਉਡਾਣਾਂ ਰਨਵੇ 28/10 ਨੂੰ ਅਪਗ੍ਰੇਡ ਕਰਨ ਦੇ ਮੱਦੇਨਜ਼ਰ ਪ੍ਰਭਾਵਿਤ ਹੋਣਗੀਆਂ। ਇਹ ਕੁੱਲ ਉਡਾਣਾਂ ਦਾ ਤਕਰੀਬਨ 7.5 ਫ਼ੀਸਦੀ ਬਣਦਾ ਹੈ। 

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮੀਟੇਡ ਦੇ ਸੀ.ਈ.ਓ. ਵਿਦੇਹ ਕੁਮਾਰ ਜੈਪੁਰੀਅਰ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਰੋਜ਼ਾਨਾ 1450 ਦੇ ਕਰੀਬ ਉਡਾਣਾਂ ਨੂੰ ਸੰਚਾਲਿਤ ਕਰਦਾ ਹੈ। ਰਨਵੇ ਅਪਗ੍ਰੇਡ ਹੋਣ ਕਾਰਨ ਇਨ੍ਹਾਂ 'ਚੋਂ 114 ਉਡਾਣਾਂ ਰੋਜ਼ਾਨਾ ਰੱਦ ਹੋਣਗੀਆਂ। 

ਇਹ ਵੀ ਪੜ੍ਹੋ- ਖੁੱਲ੍ਹ ਕੇ ਵਿਰੋਧ 'ਚ ਉਤਰੇ ਮਸਕ 'ਤੇ ਟਰੰਪ ਦਾ ਵੱਡਾ ਹਮਲਾ ; 'ਉਹ ਪਾਗਲ ਹੋ ਚੁੱਕੈ...'

ਉਨ੍ਹਾਂ ਦੱਸਿਆ ਕਿ ਏਅਰਪੋਰਟ ਦਾ 28/10 ਰਨਵੇ 'ਤੇ ਇੰਸਟ੍ਰੂਮੈਂਟ ਲੈਂਡਿੰਗ ਸਿਸਟਮ ਸੀ.ਏ.ਟੀ.3 ਬੀ. ਸਟੈਂਡਰਡਜ਼ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਸਰਦੀਆਂ 'ਚ ਧੁੰਦ ਦੌਰਾਨ ਘੱਟ ਵਿਜ਼ੀਬਲਟੀ ਦੇ ਬਾਵਜੂਦ ਉਡਾਣਾਂ ਦਾ ਸੰਚਾਲਨ ਸੌਖਾਲਾ ਹੋ ਸਕੇਗਾ। ਇਸ ਤੋਂ ਬਾਅਦ ਰਨਵੇ ਦਾ ਲਾਈਟਿੰਗ ਸਿਸਟਮ ਵੀ 650-900 ਮੀਟਰ ਤੱਕ ਵਧਾਇਆ ਜਾਵੇਗਾ, ਤਾਂ ਜੋ ਲੈਂਡਿੰਗ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਕਰਯੋਗ ਹੈ ਕਿ ਦਿੱਲੀ ਏਅਰਪੋਰਟ ਵਿਖੇ 4 ਰਨਵੇ ਹਨ, ਜਿਨ੍ਹਾਂ ਤੋਂ ਉਡਾਣਾਂ ਉਡਾਣ ਭਰਦੀਆਂ ਹਨ ਤੇ ਲੈਂਡ ਹੁੰਦੀਆਂ ਹਨ। ਇਨ੍ਹਾਂ 'ਤੇ ਰੋਜ਼ਾਨਾ 1,450 ਉਡਾਣਾਂ ਦਾ ਸੰਚਾਲਨ ਹੁੰਦਾ ਹੈ। ਹੁਣ ਇਸ ਰਨਵੇ ਦੀ ਅਪਗ੍ਰੇਡੇਸ਼ਨ ਕਾਰਨ ਬਾਕੀ ਦੇ 3 ਰਨਵੇਜ਼ 'ਤੇ ਸਾਰੀਆਂ ਉਡਾਣਾਂ ਦਾ ਸੰਚਾਲਨ ਕਰਨਾ ਲਗਭਗ ਨਾਮੁਮਕਿਨ ਹੈ, ਜਿਸ ਕਾਰਨ ਮੈਨੇਜਮੈਂਟ ਨੇ ਰੋਜ਼ਾਨਾ 114 ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਯਾਤਰੀਆਂ ਨੂੰ ਆਪਣੀ ਫਲਾਈਟ ਦੀ ਪੂਰੀ ਅਪਡੇਟ ਲੈ ਕੇ ਹੀ ਏਅਰਪੋਰਟ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News