ਕਿਸਾਨ ਮੋਰਚੇ ਦੀ ਅਹਿਮ ਬੈਠਕ ਅੱਜ, ਇਨ੍ਹਾਂ ਮੁੱਦਿਆਂ ''ਤੇ ਹੋਵੇਗੀ ਚਰਚਾ
Saturday, Jan 15, 2022 - 11:06 AM (IST)
ਨਵੀਂ ਦਿੱਲੀ- ਕਿਸਾਨਾਂ ਵੱਲੋਂ ਸੰਘਰਸ਼ ਮੁਲਤਵੀ ਕਰਨ ਤੋਂ ਬਾਅਦ ਅੱਜ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਸਿੰਘੂ ਬਾਰਡਰ ਕੋਲ ਕਜਾਰੀਆ ਟਾਈਲਸ (ਕੁੰਡਲੀ) ਵਿਖੇ ਹੋਵੇਗੀ। ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨੇ ਵੀ ਦਿੱਲੀ 'ਚ ਬੈਠਕ ਕੀਤੀ। ਬੈਠਕ ਦੌਰਾਨ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਐੱਮ.ਐੱਸ.ਪੀ. ਬਾਰੇ ਕਮੇਟੀ ਨਾ ਬਣਾਉਣ ਅਤੇ ਲਖੀਮਪੁਰ ਖੀਰੀ ਮੁੱਦੇ ਦਾ ਕੋਈ ਠੋਸ ਹੱਲ ਨਾ ਕੱਢੇ ਜਾਣ ਵਰਗੀਆਂ ਮੰਗਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼
ਡਾ. ਦਰਸ਼ਨ ਪਾਲ ਅਤੇ ਹੋਰ ਆਗੂ ਵੀ ਸਿੰਘੂ ਬਾਰਡਰ ਪੁੱਜ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਚੋਣ ਲੜਨ ਲਈ ਮੋਰਚਾ ਬਣਾਇਆ ਹੈ, ਉਸ ਦਾ ਮਿਲਦਾ-ਜੁਲਦਾ ਨਾਂ ਰੱਖਣਾ ਵਿਵਾਦ ਦਾ ਮੁੱਦਾ ਬਣੇਗਾ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਐਲਾਨਿਆ ਗਿਆ ਸੀ ਕਿ ਉਹ ਚੋਣਾਂ ਦਾ ਹਿੱਸਾ ਕਦੇ ਨਹੀਂ ਬਣੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
