ਕੇਰਲਮ ''ਚ ਕੌਣ ਬਣੇਗਾ ਮੁੱਖ ਮੰਤਰੀ? ਦਿੱਲੀ ''ਚ ਕਾਂਗਰਸ ਦੀ ਅਹਿਮ ਬੈਠਕ ਸ਼ੁਰੂ; ਕੇ.ਸੀ. ਵੇਣੂਗੋਪਾਲ ਦਾ ਨਾਂ ਸਭ ਤੋਂ ਅੱਗੇ

Tuesday, May 12, 2026 - 08:26 PM (IST)

ਕੇਰਲਮ ''ਚ ਕੌਣ ਬਣੇਗਾ ਮੁੱਖ ਮੰਤਰੀ? ਦਿੱਲੀ ''ਚ ਕਾਂਗਰਸ ਦੀ ਅਹਿਮ ਬੈਠਕ ਸ਼ੁਰੂ; ਕੇ.ਸੀ. ਵੇਣੂਗੋਪਾਲ ਦਾ ਨਾਂ ਸਭ ਤੋਂ ਅੱਗੇ

ਨੈਸ਼ਨਲ ਡੈਸਕ : ਕੇਰਲਮ (ਕੇਰਲ) ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਰਾਜ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਸਬੰਧੀ ਫੈਸਲਾ ਲੈਣ ਲਈ ਅੱਜ ਦਿੱਲੀ ਵਿੱਚ ਕਾਂਗਰਸ ਹਾਈਕਮਾਂਡ ਦੀ ਇੱਕ ਉੱਚ ਪੱਧਰੀ ਬੈਠਕ ਹੋ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਹੀ ਮੁੱਖ ਮੰਤਰੀ ਦੇ ਨਾਂ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।

ਦਿੱਲੀ ਦੇ 10 ਜਨਪਥ 'ਤੇ ਮੰਥਨ 
ਮੁੱਖ ਮੰਤਰੀ ਦੀ ਚੋਣ ਲਈ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਬੈਠਕਾਂ ਦਾ ਦੌਰ ਜਾਰੀ ਹੈ। ਇਸ ਮਹੱਤਵਪੂਰਨ ਚਰਚਾ ਲਈ ਕੇਰਲਮ ਦੇ ਕਈ ਸੀਨੀਅਰ ਆਗੂਆਂ ਨੂੰ ਦਿੱਲੀ ਬੁਲਾਇਆ ਗਿਆ ਹੈ। ਰਾਹੁਲ ਗਾਂਧੀ ਵੱਲੋਂ ਸੀਨੀਅਰ ਆਗੂ ਏ.ਕੇ. ਐਂਟਨੀ ਨਾਲ ਵੀ ਵਿਸ਼ੇਸ਼ ਰਾਏ-ਸ਼ੁਮਾਰੀ ਕੀਤੀ ਜਾ ਰਹੀ ਹੈ।

ਕੇ.ਸੀ. ਵੇਣੂਗੋਪਾਲ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ 
ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਪ੍ਰਮੁੱਖ ਚਿਹਰੇ ਰੇਸ ਵਿੱਚ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਦੇ ਜਥੇਬੰਦਕ ਸਕੱਤਰ ਕੇ.ਸੀ. ਵੇਣੂਗੋਪਾਲ ਦਾ ਨਾਂ ਸਭ ਤੋਂ ਮੋਹਰੀ ਮੰਨਿਆ ਜਾ ਰਹੀ ਹੈ। ਜੇਕਰ ਅੱਜ ਹਾਈਕਮਾਂਡ ਵੱਲੋਂ ਨਾਂ 'ਤੇ ਮੋਹਰ ਲੱਗ ਜਾਂਦੀ ਹੈ, ਤਾਂ 14 ਮਈ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਸਕਦਾ ਹੈ।

ਬੈਠਕ ਵਿੱਚ ਸ਼ਾਮਲ ਪ੍ਰਮੁੱਖ ਆਗੂ
 ਇਸ ਬੈਠਕ ਵਿੱਚ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (KPCC) ਦੇ ਕਈ ਦਿੱਗਜ ਆਗੂ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਵਿੱਚ:
•   ਕਾਰਜਕਾਰੀ ਪ੍ਰਧਾਨ: ਏ.ਪੀ. ਅਨਿਲ ਕੁਮਾਰ, ਸ਼ਫੀ ਪਰਮਬਿਲ ਅਤੇ ਪੀ.ਸੀ. ਵਿਸ਼ਨੂੰਨਾਥ।
•   ਸਾਬਕਾ ਪ੍ਰਧਾਨ: ਐੱਮ.ਐੱਮ. ਹਸਨ, ਕੇ. ਮੁਰਲੀਧਰਨ, ਵੀ.ਐੱਮ. ਸੁਧੀਰਨ, ਕੇ. ਸੁਧਾਕਰਨ ਅਤੇ ਮੁੱਲਾਪੱਲੀ ਰਾਮਚੰਦਰਨ।
•   ਇਸ ਤੋਂ ਇਲਾਵਾ ਕੇਰਲ ਅਨੁਸ਼ਾਸਨੀ ਕਮੇਟੀ ਦੇ ਇੰਚਾਰਜ ਟੀ. ਰਾਧਾਕ੍ਰਿਸ਼ਨਨ ਵੀ ਇਸ ਸਲਾਹ-ਮਸ਼ਵਰੇ ਦਾ ਹਿੱਸਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News