ਮਾਲਦੀਵ 'ਚ ਭਾਰਤ ਦੀ UPI ਪ੍ਰਣਾਲੀ ਨੂੰ ਲਾਗੂ ਕਰਨ ਦਾ ਲਿਆ ਫੈਸਲਾ

Tuesday, Oct 22, 2024 - 05:09 PM (IST)

ਨਵੀਂ ਦਿੱਲੀ - ਚੀਨ ਦੇ ਪ੍ਰਭਾਵ ਹੇਠ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਰਹੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਭਾਰਤ ਨਾਲ ਰਿਸ਼ਤੇ ਸੁਧਾਰਨ 'ਤੇ ਜ਼ੋਰ ਦੇ ਰਹੇ ਹਨ। ਚੀਨ ਵੱਲੋਂ ਕਰਜ਼ੇ ਤੋਂ ਉਭਰਨ 'ਚ ਮਦਦ ਕਰਨ 'ਚ ਜ਼ਿਆਦਾ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਮੁਈਜ਼ੂ ਨੇ ਦੇਸ਼ 'ਚ ਭਾਰਤ ਦੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :     ਭਾਰਤੀ ਮੂਲ ਦੇ ਪ੍ਰਭਾਕਰ ਰਾਘਵਨ ਬਣੇ Google ਦੇ ਨਵੇਂ CTO, ਸਾਲਾਨਾ ਪੈਕੇਜ 300 ਕਰੋੜ ਰੁਪਏ

ਇਹ ਫੈਸਲਾ ਐਤਵਾਰ ਨੂੰ ਕੈਬਨਿਟ ਦੀ ਸਿਫਾਰਿਸ਼ ਤੋਂ ਬਾਅਦ ਲਿਆ ਗਿਆ। ਇਹ ਕਦਮ ਭਾਰਤ ਨਾਲ ਸਹਿਯੋਗ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ, ਜਿਸ ਵਿੱਚ ਭਾਰਤ ਨੇ ਡਿਜੀਟਲ ਅਤੇ ਵਿੱਤੀ ਸੇਵਾਵਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਨ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਅਤੇ ਵਿਲੱਖਣ ਡਿਜੀਟਲ ਪਛਾਣ ਦੇ ਵਿਕਾਸ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਮੁਈਜ਼ੂ ਦੇ ਭਾਰਤ ਦੌਰੇ ਦੌਰਾਨ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ।

ਇਹ ਵੀ ਪੜ੍ਹੋ :     ਛੁੱਟੀਆਂ ਹੀ ਛੁੱਟੀਆਂ, ਜਾਣੋ ਦੀਵਾਲੀ ਅਤੇ ਛੱਠ ਪੂਜਾ ਮੌਕੇ ਕਦੋਂ ਅਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ

ਮੁਈਜ਼ੂ ਦੇ ਫੈਸਲੇ ਤੋਂ ਮਾਲਦੀਵ ਦੀ ਆਰਥਿਕਤਾ ਨੂੰ ਕਈ ਲਾਭ ਮਿਲਣ ਦੀ ਉਮੀਦ ਹੈ, ਜਿਸ ਵਿੱਚ ਵਿੱਤੀ ਸਮਾਵੇਸ਼ ਵਧਾਉਣਾ, ਵਿੱਤੀ ਲੈਣ-ਦੇਣ ਵਿੱਚ ਸੁਧਾਰ ਕਰਨਾ ਅਤੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਾ ਸ਼ਾਮਲ ਹੈ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਮੁਜਿਜ਼ੂ ਨੇ ਮਾਲਦੀਵ ਵਿੱਚ ਯੂਪੀਆਈ ਨੂੰ ਲਾਗੂ ਕਰਨ ਲਈ ਇੱਕ ਕੰਸੋਰਟੀਅਮ ਬਣਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਬੈਂਕਾਂ, ਦੂਰਸੰਚਾਰ ਕੰਪਨੀਆਂ, ਸਰਕਾਰੀ ਕੰਪਨੀਆਂ ਅਤੇ ਫਿਨਟੈੱਕ ਕੰਪਨੀਆਂ ਨੂੰ ਇਸ ਵਿਵਸਥਾ ਵਿਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ :      EPFO ਖਾਤੇ 'ਚੋਂ ਕਢਵਾਉਣ ਜਾ ਰਹੇ ਹੋ ਪੈਸੇ, ਤਾਂ ਜਾਣ ਲਓ ਇਨ੍ਹਾਂ ਨਵੇਂ ਨਿਯਮਾਂ ਬਾਰੇ

ਬਿਆਨ ਦੇ ਅਨੁਸਾਰ, ਉਨ੍ਹਾਂ ਨੇ ਟਰੇਡਨੈੱਟ ਮਾਲਦੀਵਜ਼ ਕਾਰਪੋਰੇਸ਼ਨ ਲਿਮਿਟੇਡ ਨੂੰ ਕੰਸੋਰਟੀਅਮ ਦੀ ਪ੍ਰਮੁੱਖ ਏਜੰਸੀ ਵਜੋਂ ਨਿਯੁਕਤ ਕੀਤਾ ਹੈ। ਨਾਲ ਹੀ, ਉਨ੍ਹਾਂ ਨੇ ਵਿੱਤ ਮੰਤਰਾਲਾ, ਗ੍ਰਹਿ ਸੁਰੱਖਿਆ ਅਤੇ ਤਕਨਾਲੋਜੀ ਮੰਤਰਾਲਾ ਅਤੇ ਮਾਲਦੀਵ ਮੋਨੇਟਰੀ ਅਥਾਰਟੀ ਦੀ ਇੱਕ ਤਾਲਮੇਲ ਟੀਮ ਬਣਾਉਣ ਦਾ ਫੈਸਲਾ ਕੀਤਾ ਹੈ, ਜੋ ਆਰਥਿਕ ਵਿਕਾਸ ਅਤੇ ਵਪਾਰ ਮੰਤਰਾਲੇ ਦੇ ਸਹਿਯੋਗ ਨਾਲ UPI ਦੀ ਸਥਾਪਨਾ ਦੀ ਨਿਗਰਾਨੀ ਕਰੇਗੀ। ਭਾਰਤ ਦੀ ਯਾਤਰਾ ਦੌਰਾਨ, ਭਾਰਤ ਨੇ ਡਿਜੀਟਲ ਅਤੇ ਵਿੱਤੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਮਾਲਦੀਵ ਵਿੱਚ ਭਾਰਤੀ ਸੈਲਾਨੀਆਂ ਲਈ ਭੁਗਤਾਨ ਦੀ ਸਹੂਲਤ ਲਈ RuPay ਕਾਰਡ ਵੀ ਲਾਂਚ ਕੀਤੇ ਹਨ ਤਾਂ ਜੋ ਡਿਜੀਟਲ ਅਤੇ ਵਿੱਤੀ ਸਹਿਯੋਗ ਨੂੰ ਵਾਧਾ ਮਿਲ ਸਕੇ।

ਇਹ ਵੀ ਪੜ੍ਹੋ :     Gold Price in Jalandhar: 80 ਹਜ਼ਾਰੀ ਹੋਇਆ ਸੋਨਾ, ਜਾਣੋ 22 ਤੇ 23 ਕੈਰੇਟ ਦਾ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News