ਅਮਰਨਾਥ ਯਾਤਰਾ ''ਚ ਸ਼ਰਧਾਲੂਆਂ ਦੀ ਕਮੀ ਨਾਲ ਜੰਮੂ-ਕਸ਼ਮੀਰ ''ਚ ਰੋਜ਼ਗਾਰ ''ਤੇ ਪਿਆ ਅਸਰ
Wednesday, Jul 05, 2017 - 12:53 PM (IST)

ਪਹਿਲਗਾਮ—ਅਮਰਨਾਥ ਯਾਤਰਾ ਦੌਰਾਨ ਜੰਮੂ-ਕਸ਼ਮੀਰ 'ਚ ਸਥਾਨਕ ਲੋਕਾਂ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਮਿਲਦਾ ਹੈ। ਟੈਕਸੀ ਤੋਂ ਲੈ ਕੇ ਸਥਾਨਕ ਦੁਕਾਨਦਾਰਾਂ, ਮਜ਼ਦੂਰਾਂ, ਖੱਚਰ, ਪਾਲਕੀ ਅਤੇ ਪ੍ਰਸਾਦ ਦੀਆਂ ਦੁਕਾਨਾਂ ਸਮੇਤ ਹਜ਼ਾਰਾਂ ਲੋਕਾਂ ਨੂੰ ਡੇਢ ਤੋਂ 2 ਮਹੀਨੇ ਦੀ ਇਸ ਯਾਤਰਾ ਦੌਰਾਨ ਪੈਸੇ ਕਮਾਉਣ ਦਾ ਵਧੀਆ ਮੌਕਾ ਮਿਲਦਾ ਹੈ। ਯਾਤਰਾ 'ਚ ਕਮੀ ਦੇ ਕਾਰਨ ਨਾਲ ਇਸ ਦਾ ਸਿੱਧਾ ਅਸਰ ਸਥਾਨਕ ਲੋਕਾਂ ਨੂੰ ਮਿਲਣ ਵਾਲੇ ਰੋਜ਼ਗਾਰ 'ਤੇ ਵੀ ਪਿਆ ਹੈ।
ਇਕ ਅੰਦਾਜ਼ੇ ਦੇ ਮੁਤਾਬਕ ਯਾਤਰਾ 'ਤੇ ਜਾਣ ਵਾਲਾ ਹਰ ਯਾਤਰੀ ਇਕ ਹਫਤੇ ਦੀ ਯਾਤਰਾ ਦੌਰਾਨ ਕਰੀਬ 10 ਹਜ਼ਾਰ ਰੁਪਏ ਦਾ ਖਰਚ ਰਹਿਣ, ਖਾਣ ਅਤੇ ਰੁਕਣ 'ਤੇ ਕਰਦਾ ਹੈ। ਇਸ ਨਾਲ ਹੋਟਲ ਅਤੇ ਰੈਸਟੋਰੈਂਟ ਬਿਜਨਸਮੈਂਨ ਨੂੰ ਵੀ ਲਾਭ ਹੁੰਦਾ ਹੈ, ਪਰ ਯਾਤਰਾ ਘੱਟ ਹੋਣ ਦੇ ਕਾਰਨ ਸੂਬੇ ਦੀ ਆਰਥਿਕਤਾ ਨੂੰ ਵੀ ਇਸ ਦਾ ਨੁਕਸਾਨ ਹੋ ਰਿਹਾ ਹੈ।