ਆਉਣ ਵਾਲੇ 4 ਦਿਨਾਂ 'ਚ ਪਵੇਗਾ ਮੀਂਹ, IMD ਦਾ ਅਲਰਟ
Saturday, Sep 07, 2024 - 04:33 PM (IST)
ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਆਉਣ ਵਾਲੇ ਦਿਨਾਂ 'ਚ ਕਈ ਸੂਬਿਆਂ 'ਚ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਤੋਂ ਅਗਲੇ 4 ਦਿਨਾਂ ਤੱਕ ਯਾਨੀ ਕਿ 7 ਤੋਂ 10 ਸਤੰਬਰ ਤੱਕ ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ 'ਚ ਮੋਹਲੇਧਾਰ ਮੀਂਹ ਪੈ ਸਕਦਾ ਹੈ। IMD ਨੇ ਆਂਧਰਾ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਵਿਚ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ ਅਤੇ ਉਨ੍ਹਾਂ ਜ਼ਿਲ੍ਹਿਆਂ ਲਈ 'ਆਰੇਂਜ ਅਲਰਟ' ਜਾਰੀ ਕੀਤਾ ਹੈ। ਆਂਧਰਾ ਪ੍ਰਦੇਸ਼ 'ਚ 8 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋੋ- ਹੁਣ ਪਰਿਵਾਰ ਦੀ ਸਿਰਫ਼ ਇਕ ਹੀ ਔਰਤ ਨੂੰ ਮਿਲਣਗੇ 1500 ਰੁਪਏ
ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਵਿਚ 8 ਅਤੇ 9 ਸਤੰਬਰ ਨੂੰ ਬਹੁਤ ਭਾਰੀ ਮੀਂਹ ਪਵੇਗਾ, ਜਦਕਿ ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਗੋਆ 'ਚ 7 ਤੋਂ 12 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣੀ ਭਾਰਤ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਕਰਨਾਟਕ, ਕੇਰਲ, ਤਾਮਿਲਨਾਡੂ ਵਿਚ ਇਸ ਹਫ਼ਤੇ ਤੱਕ ਮੀਂਹ ਪਵੇਗਾ।
ਇਹ ਵੀ ਪੜ੍ਹੋੋ- ਬਾਗੇਸ਼ਵਰ ਧਾਮ ਤੋਂ ਪਰਤਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਰਾਜਸਥਾਨ ਤੋਂ ਖਿੱਚ ਲਿਆਈ ਮੌਤ
ਉੱਤਰੀ-ਪੱਛਮੀ ਭਾਰਤ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਮੱਧ ਤੋਂ ਤੇਜ਼ ਮੀਂਹ ਪਵੇਗਾ, ਜਦਕਿ ਅਗਲੇ 5 ਦਿਨਾਂ ਤੱਕ ਮੀਂਹ ਪੈਣਾ ਜਾਰੀ ਰਹਿ ਸਕਦਾ ਹੈ। ਪੂਰਬੀ ਰਾਜਸਥਾਨ ਵਿਚ ਵੀ 7 ਸਤੰਬਰ ਨੂੰ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। IMD ਨੇ ਮਛੇਰਿਆਂ ਨੂੰ 8 ਤੋਂ 10 ਸਤੰਬਰ ਤੱਕ ਪੱਛਮੀ ਬੰਗਾਲ-ਓਡੀਸ਼ਾ ਤੱਟ 'ਤੇ ਖਰਾਬ ਮੌਸਮ ਕਾਰਨ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਕਈ ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ; ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8