ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਗਈ ਜਾਨ, ਸਭ ਤੋਂ ਵੱਧ ਬਿਹਾਰ ''ਚ ਹੋਈਆਂ ਮੌਤਾਂ

Tuesday, May 18, 2021 - 01:11 PM (IST)

ਕੋਰੋਨਾ ਦੀ ਦੂਜੀ ਲਹਿਰ ਦੌਰਾਨ 269 ਡਾਕਟਰਾਂ ਦੀ ਗਈ ਜਾਨ, ਸਭ ਤੋਂ ਵੱਧ ਬਿਹਾਰ ''ਚ ਹੋਈਆਂ ਮੌਤਾਂ

ਨਵੀਂ ਦਿੱਲੀ- ਭਾਰਤੀ ਮੈਡੀਕਲ ਸੰਘ (ਆਈ.ਐੱਮ.ਏ.) ਨੇ ਮੰਗਲਵਾਰ ਨੂੰ ਦੱਸਿਆ ਕਿ ਗਲੋਬਲ ਮਹਾਮਾਰੀ ਕੋਰੋਨਾ ਦੀ ਦੂਜੀ ਲਹਿਰ 'ਚ ਸੰਕਰਮਣ ਨਾਲ 270 ਡਾਕਟਰਾਂ ਦੀ ਮੌਤ ਹੋਈ ਹੈ। ਇਸ ਸੂਚੀ 'ਚ ਆਈ.ਐੱਮ.ਏ. ਦੇ ਸਾਬਕਾ ਪ੍ਰਧਾਨ ਡਾ. ਕੇ.ਕੇ. ਅਗਰਵਾਲ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਦੀ ਸੰਕਰਮਣ ਨਾਲ ਸੋਮਵਾਰ ਨੂੰ ਮੌਤ ਹੋ ਗਈ ਸੀ। ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਕੇ 78 ਡਾਕਟਰਾਂ ਦੀ ਮੌਤ ਬਿਹਾਰ 'ਚ ਹੋਈ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ 37, ਦਿੱਲੀ 'ਚ 29 ਅਤੇ ਆਂਧਰਾ ਪ੍ਰਦੇਸ਼ 'ਚ 22 ਡਾਕਟਰਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ, ਇਕ ਦਿਨ ’ਚ 4329 ਲੋਕਾਂ ਨੇ ਤੋੜਿਆ ਦਮ

ਆਈ.ਐੱਮ.ਏ. ਕੋਵਿਡ-19 ਰਜਿਸਟਰੇਸ਼ਨ ਅਨੁਸਾਰ, ਗਲੋਬਲ ਮਹਾਮਾਰੀ ਦੀ ਪਹਿਲੀ ਲਹਿਰ 'ਚ 748 ਡਾਕਟਰਾਂ ਦੀ ਮੌਤ ਸੰਕਰਮਣ ਨਾਲ ਹੋਈ ਸੀ। ਆਈ.ਐੱਮ.ਏ. ਦੇ ਪ੍ਰਧਾਨ ਡਾ. ਜੇ.ਏ. ਜਯਾਲਾਲ ਨੇ ਕਿਹਾ,''ਪਿਛਲੇ ਸਾਲ, ਭਾਰਤ 'ਚ ਕੋਰੋਨਾ ਨਾਲ 748 ਡਾਕਟਰਾਂ ਦੀ ਮੌਤ ਹੋਈ ਸੀ ਅਤੇ ਮੌਜੂਦਾ ਲਹਿਰ 'ਚ ਇੰਨੀ ਘੱਟ ਮਿਆਦ 'ਚ ਅਸੀਂ 270 ਡਾਕਟਰ ਗੁਆ ਦਿੱਤੇ ਹਨ।'' ਉਨ੍ਹਾਂ ਕਿਹਾ,''ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਸਾਰਿਆਂ ਲਈ ਬੇਹੱਦ ਖ਼ਤਰਨਾਕ ਸਾਬਿਤ ਹੋ ਰਹੀ ਹੈ, ਖਾਸ ਕਰ ਕੇ ਸਿਹਤ ਕਾਮਿਆਂ ਲਈ, ਜੋ ਮੋਹਰੀ ਮੋਰਚੇ 'ਤੇ ਤਾਇਨਾਤ ਹਨ।''

ਇਹ ਵੀ ਪੜ੍ਹੋ : ‘ਕੋਰੋਨਾ ਵਾਇਰਸ ਸਿਰਫ ਪੀ. ਐੱਮ. ਮੋਦੀ ਦਾ ਨਹੀਂ, ਤੁਹਾਡਾ ਵੀ ਦੁਸ਼ਮਣ ਹੈ’


author

DIsha

Content Editor

Related News