IMA ਚੀਫ ਦੀ ਰਾਮਦੇਵ ਨੂੰ ਨਸੀਹਤ- ''ਆਪਣੇ ਬਿਆਨ ਵਾਪਸ ਲਵੋ, ਉਦੋਂ ਰੁਕੇਗੀ ਕਾਰਵਾਈ''

Friday, May 28, 2021 - 10:43 PM (IST)

IMA ਚੀਫ ਦੀ ਰਾਮਦੇਵ ਨੂੰ ਨਸੀਹਤ- ''ਆਪਣੇ ਬਿਆਨ ਵਾਪਸ ਲਵੋ, ਉਦੋਂ ਰੁਕੇਗੀ ਕਾਰਵਾਈ''

ਚੇਂਨਈ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਜੇ.ਏ. ਜੈਲਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਯੋਗ ਗੁਰੂ ਰਾਮਦੇਵ ਕੋਰੋਨਾ ਟੀਕਾਕਰਣ ਅਤੇ ਐਲੋਪੈਥੀ ਖ਼ਿਲਾਫ਼ ਆਪਣੇ ਬਿਆਨ ਵਾਪਸ ਲੈ ਲੈਂਦੇ ਹਨ, ਤਾਂ ਸੰਗਠਨ ਉਨ੍ਹਾਂ ਖ਼ਿਲਾਫ਼ ਦਰਜ ਪੁਲਸ ਸ਼ਿਕਾਇਤਾਂ ਅਤੇ ਉਨ੍ਹਾਂ ਨੂੰ ਭੇਜੇ ਗਏ ਬੇਇੱਜ਼ਤੀ ਦੇ ਨੋਟਿਸ ਨੂੰ ਵਾਪਸ ਲੈਣ 'ਤੇ ਵਿਚਾਰ ਕਰੇਗਾ।

ਭਟਕਾ ਸਕਦੇ ਹਨ ਰਾਮਦੇਵ ਦੇ ਬਿਆਨ
ਜੈਲਾਲ ਨੇ ਕਿਹਾ ਕਿ ਮਹਾਮਾਰੀ ਅਤੇ ਇਸ ਦੇ ਇਲਾਜ ਨੂੰ ਲੈ ਕੇ ਆਧੁਨਿਕ ਮੈਡੀਕਲ ਪ੍ਰਣਾਲੀ 'ਤੇ ਨਿਸ਼ਾਨਾ ਵਿੰਨ੍ਹ ਕੇ ਰਾਮਦੇਵ ਨੇ ਦਰਅਸਲ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, ‘ਰਾਮਦੇਵ ਖ਼ਿਲਾਫ਼ ਸਾਡੇ ਮਨ ਵਿੱਚ ਕੁੱਝ ਨਹੀਂ ਹੈ। ਉਨ੍ਹਾਂ ਦੇ ਬਿਆਨ ਕੋਵਿਡ-19 ਲਈ ਟੀਕਾਕਰਣ ਖ਼ਿਲਾਫ਼ ਹਨ। ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬਿਆਨ ਲੋਕਾਂ ਨੂੰ ਭੁਲੇਖੇ ਵਿੱਚ ਪਾ ਸਕਦੇ ਹਨ, ਉਨ੍ਹਾਂ ਨੂੰ ਭਟਕਾ ਸਕਦੇ ਹਨ। ਇਹ ਸਾਡੇ ਲਈ ਵੱਡੀ ਚਿੰਤਾ ਦੀ ਗੱਲ ਹੈ ਕਿਉਂਕਿ ਉਨ੍ਹਾਂ ਦੇ ਕਈ ਸਾਥੀ ਹਨ।’

ਰਾਮਦੇਵ ਆਪਣੇ ਬਿਆਨ ਵਾਪਸ ਲੈਣ, ਉਦੋਂ ਰੁਕੇਗੀ ਕਾਰਵਾਈ
ਰਾਮਦੇਵ ਦੁਆਰਾ ਐਲੋਪੈਥੀ ਅਤੇ ਕੋਵਿਡ-19 ਨੂੰ ਲੈ ਕੇ ਬਿਆਨ ਵਾਪਸ ਲਏ ਜਾਣ ਦੇ ਹਵਾਲੇ ਵਿੱਚ ਉਨ੍ਹਾਂ ਕਿਹਾ ਕਿ ਇਸ ਨੂੰ ਪੂਰੀ ਤਰ੍ਹਾਂ ਵਾਪਸ ਲੈਣਾ ਹੋਵੇਗਾ। ਡਾ. ਜੈਲਾਲ ਨੇ ਕਿਹਾ ਕਿ ਜੇਕਰ ਰਾਮਦੇਵ ਅਜਿਹੇ ਬਿਆਨ ਪੂਰੀ ਤਰ੍ਹਾਂ ਵਾਪਸ ਲੈਂਦੇ ਹਨ ਤਾਂ ਆਈ.ਐੱਮ.ਏ. ਉਨ੍ਹਾਂ ਖ਼ਿਲਾਫ਼ ਪੁਲਸ ਵਿੱਚ ਦਰਜ ਸ਼ਿਕਾਇਤਾਂ ਨੂੰ ਅਤੇ ਉਨ੍ਹਾਂ ਨੂੰ ਭੇਜੇ ਗਏ ਬੇਇੱਜ਼ਤੀ ਦੇ ਨੋਟਿਸ ਨੂੰ ਵਾਪਸ ਲੈਣ 'ਤੇ ਵਿਚਾਰ ਕਰੇਗਾ। ਦੱਸ ਦਈਏ ਕਿ ਆਈ.ਐੱਮ.ਏ. ਨੇ ਕੁੱਝ ਦਿਨ ਪਹਿਲਾਂ ਰਾਮਦੇਵ ਨੂੰ ਆਧੁਨਿਕ ਮੈਡੀਕਲ ਪ੍ਰਣਾਲੀ ਅਤੇ ਡਾਕਟਰਾਂ ਖ਼ਿਲਾਫ਼ ਕਥਿਤ ਇਤਰਾਜ਼ਯੋਗ ਬਿਆਨ ਦੇਣ ਲਈ ਬੇਇੱਜ਼ਤੀ ਦਾ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਉਨ੍ਹਾਂ ਨੂੰ 15 ਦਿਨ ਦੇ ਅੰਦਰ ਮੁਆਫੀ ਮੰਗਣ ਨੂੰ ਕਿਹਾ ਗਿਆ ਅਤੇ ਅਜਿਹਾ ਨਹੀਂ ਕਰਣ 'ਤੇ 1,000 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਲੈ ਕੇ ਕਾਰਵਾਈ ਕਰਣ ਨੂੰ ਕਿਹਾ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News