ਦਿਓਰ ਨਾਲ ਸਨ ਨਾਜਾਇਜ਼ ਸਬੰਧ, ਪਤੀ ਨੂੰ ਲੱਗਾ ਪਤਾ ਤਾਂ ਘੜ ਦਿੱਤੀ ਖੌਫਨਾਕ ਸਾਜ਼ਿਸ਼

Monday, Sep 16, 2024 - 09:39 PM (IST)

ਦਿਓਰ ਨਾਲ ਸਨ ਨਾਜਾਇਜ਼ ਸਬੰਧ, ਪਤੀ ਨੂੰ ਲੱਗਾ ਪਤਾ ਤਾਂ ਘੜ ਦਿੱਤੀ ਖੌਫਨਾਕ ਸਾਜ਼ਿਸ਼

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿਚ ਨਾਜਾਇਜ਼ ਸਬੰਧਾਂ ਦੇ ਚੱਲਦੇ ਲੁੱਟ ਤੇ ਕਤਲ ਦੀ ਸਨਸਨੀਖੇਜ਼ ਵਾਰਦਾਤ ਹੋਈ। ਇਕ ਔਰਤ ਨੇ ਆਪਣੇ ਦਿਓਰ ਦੇ ਨਾਲ ਮਿਲ ਕੇ ਪਤੀ ਨੂੰ ਢਾਬੇ ਵਿਚ ਸ਼ਰਾਬ ਪਿਉਣ ਤੋਂ ਬਾਅਦ ਰੱਸੀ ਨਾਲ ਬੰਨ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਉਥੇ ਹੀ ਕਤਲ ਨੂੰ ਲੁੱਟ ਦਾ ਰੰਗ ਦੇਣ ਦੇ ਲਈ ਮੁਲਜ਼ਮ ਪਤਨੀ ਨੇ ਪੁਲਸ ਨੂੰ ਲੁੱਟ ਦੀ ਸੂਚਨਾ ਦਿੱਤੀ। ਪਰ ਪੁਲਸ ਨੂੰ ਇਸ ਫਰਜ਼ੀ ਲੁੱਟ ਦੀ ਘਟਨਾ ਦਾ ਸ਼ੱਕ ਹੋ ਗਿਆ ਤੇ ਪੁਲਸ ਨੇ ਪੂਰੇ ਮਾਮਲੇ ਦਾ ਖੁਲਾਸਾ ਕਰ ਮੁਲਜ਼ਮ ਪਤਨੀ ਤੇ ਉਸ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੁਰਹਾਨਪੁਰ ਐੱਸਪੀ ਦੇਵੇਂਦਰ ਪਾਟੀਦਾਰ ਨੇ ਦੱਸਿਆ ਕਿ ਘਟਨਾ ਐਤਵਾਰ ਰਾਤ ਦੀ ਹੈ। ਸ਼ਾਹਪੁਰ ਥਾਣਾ ਖੇਤਰ ਵਿਚ ਗ੍ਰਾਮ ਸੰਗ੍ਰਾਮਪੁਰ ਲਾਲਪਹਾੜ ਨਿਵਾਸੀ ਸਿੱਧੂ ਪਿਤਾ ਰਾਮਾ ਮਰਕੰਡੇ 35 ਸਾਲਾ ਆਪਣੀ ਪਤਨੀ ਮੁਲਜ਼ਮ ਦੁਰਗਾ ਉਰਫ ਢਾਬਾ ਦੇ ਨਾਲ ਗ੍ਰਾਮ ਜਸੋਂਦੀ ਆਪਣੇ ਸਾਂਢੂ ਦੇ ਇਥੇ 50 ਹਜ਼ਾਰ ਰੁਪਏ ਲੈਣ ਲਈ ਆਏ ਸਨ। ਵਾਪਸ ਪਰਤਣ ਸਮੇਂ ਪੁਰਾਣੇ ਆਰਟੀਓ ਬੈਰੀਅਰ ਦੇ ਕੋਲ ਪਤਨੀ ਨੇ ਪੁਲਸ ਨੂੰ ਫੋਨ ਕਰ ਕਰ ਕੇ ਖੁਧ ਨਾਲ ਲੁੱਟ ਹੋਣ ਤੇ ਪਤੀ ਨੂੰ ਬਦਮਾਸ਼ਾਂ ਵੱਲੋਂ ਚੁੱਕ ਕੇ ਲਿਜਾਣ ਦੀ ਸੂਚਨਾ ਦਿੱਤੀ।

ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਘਟਨਾ ਉਲਟੀ ਹੀ ਨਿਕਲੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਪਤਨੀ ਦੁਰਗਾ ਦਾ ਉਸ ਦੇ ਦਿਓਰ ਮੁਲਜ਼ਮ ਈਸ਼ਵਰ ਪਿਤਾ ਰਾਮਾ ਮਾਰਕੰਡੇ ਦੇ ਨਾਲ ਨਾਜਾਇਜ਼ ਸਬੰਧ ਸਨ, ਇਕ ਦਿਨ ਪਹਿਲਾਂ ਹੀ ਪਤੀ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਸੀ। ਇਸ ਲਈ ਉਸ ਨੂੰ ਰਸਤੇ ਤੋਂ ਹਟਾਉਣ ਦੇ ਲਈ ਲੁੱਟ ਤੇ ਕਤਲ ਦੀ ਯੋਜਨਾ ਬਣਾਈ ਗਈ ਸੀ।


author

Baljit Singh

Content Editor

Related News