ਗੈਰ-ਕਾਨੂੰਨੀ ਪਾਨ ਮਸਾਲਾ ਤੇ ਤੰਬਾਕੂ ਫੈਕਟਰੀ ਦਾ ਪਰਦਾਫਾਸ਼, 185 ਕਰੋੜ ਦੀ ਫੜੀ ਟੈਕਸ ਚੋਰੀ

Friday, Aug 21, 2026 - 07:02 PM (IST)

ਗੈਰ-ਕਾਨੂੰਨੀ ਪਾਨ ਮਸਾਲਾ ਤੇ ਤੰਬਾਕੂ ਫੈਕਟਰੀ ਦਾ ਪਰਦਾਫਾਸ਼, 185 ਕਰੋੜ ਦੀ ਫੜੀ ਟੈਕਸ ਚੋਰੀ

ਬਿਜ਼ਨੈੱਸ ਡੈਸਕ - ਵਸਤੂ ਅਤੇ ਸੇਵਾ ਟੈਕਸ ਖੁਫੀਆ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਦੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ 'ਚ ਇੱਕ ਗੈਰ-ਕਾਨੂੰਨੀ ਪਾਨ ਮਸਾਲਾ ਅਤੇ ਤੰਬਾਕੂ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ 27 ਪਾਊਚ-ਪੈਕਿੰਗ ਮਸ਼ੀਨਾਂ ਜ਼ਬਤ ਕੀਤੀਆਂ ਹਨ ਅਤੇ ਲਗਭਗ 185 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਹੈ। ਵਿੱਤ ਮੰਤਰਾਲੇ ਨੇ ਅੱਜ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਡੀਜੀਜੀਆਈ ਦੀ ਲਖਨਊ ਖੇਤਰੀ ਇਕਾਈ ਨੇ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਅਤੇ ਬੰਦਾ ਜ਼ਿਲ੍ਹਿਆਂ ਵਿੱਚ ਛੇ ਥਾਵਾਂ 'ਤੇ ਪਾਨ ਮਸਾਲਾ, ਫਲੇਵਰਡ ਜ਼ਰਦਾ ਅਤੇ ਗੁਟਖੇ ਦੇ ਗੈਰ-ਕਾਨੂੰਨੀ ਨਿਰਮਾਣ ਕਾਰਜ ਦਾ ਪਰਦਾਫਾਸ਼ ਕੀਤਾ ਹੈ। 

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ

18 ਅਗਸਤ ਨੂੰ ਅੱਧੀ ਰਾਤ ਦੇ ਕਰੀਬ ਲਈ ਗਈ ਤਲਾਸ਼ੀ ਦੌਰਾਨ ਫਲੇਵਰਡ ਜ਼ਰਦਾ ਲਈ ਛੇ, ਪਾਨ ਮਸਾਲਾ ਲਈ ਨੌਂ ਅਤੇ ਦੋਹਰਾ/ਦੇਸੀ ਗੁਟਖੇ ਲਈ 12 ਪਾਊਚ-ਪੈਕਿੰਗ ਮਸ਼ੀਨਾਂ ਸਮੇਤ ਕੁੱਲ 27 ਅਣ-ਐਲਾਨੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ 'ਚ ਭਾਰੀ ਉਛਾਲ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ

ਇਸ ਤੋਂ ਇਲਾਵਾ, ਮਿਕਸਿੰਗ, ਸੁਪਾਰੀ ਕਰੱਸ਼ ਕਰਨ ਅਤੇ ਸੁਕਾਉਣ ਵਾਲੀਆਂ ਮਸ਼ੀਨਾਂ ਵੀ ਮਿਲੀਆਂ। ਕਾਰਵਾਈ ਦੌਰਾਨ, ਪਾਨ ਮਸਾਲਾ, ਚਬਾਉਣ ਵਾਲਾ ਤੰਬਾਕੂ, ਸੁਗੰਧਿਤ ਜ਼ਰਦਾ ਅਤੇ ਸੁਗੰਧਿਤ ਸੁਪਾਰੀ ਦੇ 15,50,922 ਤਿਆਰ ਪਾਊਚ ਵੀ ਜ਼ਬਤ ਕੀਤੇ ਗਏ। ਜ਼ਬਤ ਕੀਤੇ ਗਏ ਕੱਚੇ ਮਾਲ ਅਤੇ ਪੈਕੇਜਿੰਗ ਸਮੱਗਰੀ ਵਿੱਚ 32.9 ਟਨ ਸਾਬਤ ਅਤੇ ਕੱਟੀ ਹੋਈ ਸੁਪਾਰੀ, 2.8 ਟਨ ਤੰਬਾਕੂ, 8.4 ਟਨ ਪੈਕਿੰਗ ਸਮੱਗਰੀ, 470 ਕਿਲੋਗ੍ਰਾਮ ਕੱਥਾ ਪਾਊਡਰ, 850 ਕਿਲੋਗ੍ਰਾਮ ਗਲਿਸਰੀਨ, 545 ਕਿਲੋਗ੍ਰਾਮ ਐਸੈਂਸ ਅਤੇ 256 ਕਿਲੋਗ੍ਰਾਮ ਖੁੱਲ੍ਹਾ ਪਾਨ ਮਸਾਲਾ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 185 ਕਰੋੜ ਰੁਪਏ ਦੀ ਜੀਐਸਟੀ, ਸੈੱਸ ਅਤੇ ਕੇਂਦਰੀ ਆਬਕਾਰੀ ਡਿਊਟੀ ਦੀ ਚੋਰੀ ਦਾ ਪਤਾ ਲੱਗਿਆ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News