ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਭਾਰਤੀ ਨਾਗਰਿਕ ਬਣ ਕੇ ਹੋ ਰਹੇ ਦਾਖਲ

Tuesday, Apr 01, 2025 - 12:58 PM (IST)

ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਭਾਰਤੀ ਨਾਗਰਿਕ ਬਣ ਕੇ ਹੋ ਰਹੇ ਦਾਖਲ

ਇੰਟਰਨੈਸ਼ਨਲ ਡੈਸਕ- ਦੇਸ਼ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਤੇਜ਼ ਕਰਦੇ ਹੋਏ, ਅਧਿਕਾਰੀ ਰਾਜਾਂ ਵਿੱਚ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਸਮੇਤ ਘੁਸਪੈਠੀਆਂ ਦਾ ਪਤਾ ਲਗਾ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਲਈ ਹਿਰਾਸਤ ਵਿੱਚ ਲੈ ਰਹੇ ਹਨ। ਇਸੇ ਵਿਚਾਲੇ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ 5 ਕਰੋੜ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਘੁਸਪੈਠੀਏ ਭਾਰਤ ਵਿੱਚ ਦਾਖਲ ਹੋਏ ਅਤੇ ਭਾਰਤੀ ਨਾਗਰਿਕ ਬਣ ਗਏ। 

ਜਾਣਕਾਰੀ ਮੁਤਾਬਕ ਜੇਕਰ ਕੋਈ ਵਿਅਕਤੀ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤੌਰ 'ਤੇ ਭਾਰਤ ਆਉਂਦਾ ਹੈ ਤਾਂ ਤੁਰੰਤ ਉਹ ਆਪਣਾ ਆਧਾਰ ਕਾਰਡ ਬਣਵਾ ਲੈਂਦਾ ਹੈ। ਇਸ ਤੋਂ ਇਲਾਵਾ ਆਪਣਾ ਅਤੇ ਮਾਤਾ-ਪਿਤਾ ਦਾ ਨਾਮ ਵੀ ਬਦਲ ਲੈਂਦਾ ਹੈ। ਪੁਲਸ ਅਨੁਸਾਰ 5 ਕਰੋੜ ਤੋਂ ਵੱਧ ਗੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਘੁਸਪੈਠੀਏ ਭਾਰਤ ਵਿੱਚ ਦਾਖਲ ਹੋਏ ਅਤੇ ਭਾਰਤੀ ਨਾਗਰਿਕ ਬਣ ਗਏ। ਹਰ ਹਿੰਦੂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਜਲਦੀ ਤੋਂ ਜਲਦੀ NRC ਦੀ ਲੋੜ ਹੈ। ਵੋਟ ਬੈਂਕ ਦੀ ਰਾਜਨੀਤੀ ਤੁਹਾਨੂੰ ਆਪਣੇ ਦੇਸ਼ ਵਿੱਚ ਸ਼ਰਨਾਰਥੀ ਬਣਾ ਦੇਵੇਗੀ।

 

 


author

Shivani Bassan

Content Editor

Related News