ਮਊ ''ਚ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਔਰਤਾਂ ਸਮੇਤ 9 ਗ੍ਰਿਫਤਾਰ
Thursday, Aug 26, 2021 - 08:22 PM (IST)
ਲਖਨਊ - ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਵੀਰਵਾਰ ਨੂੰ ਮਊ ਜ਼ਿਲ੍ਹੇ ਦੇ ਥਾਣਾ ਖੇਤਰ ਦੱਖਣਤੋਲਾ ਵਿੱਚ ਗ਼ੈਰ-ਕਾਨੂੰਨੀ ਰੂਪ ਨਾਲ ਚੱਲ ਰਹੀ ਹਥਿਆਰ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕਰਕੇ ਉੱਥੋ ਭਾਰੀ ਮਾਤਰਾ ਵਿੱਚ ਨਿਰਮਿਤ/ਅਰਧ ਨਿਰਮਿਤ ਹਥਿਆਰ ਅਤੇ ਹਥਿਆਰ ਬਣਾਉਣ ਦੇ ਸਾਮਾਨ ਬਰਾਮਦ ਕੀਤੇ।
ਇਹ ਜਾਣਕਾਰੀ ਐੱਸ.ਟੀ.ਐੱਫ. ਵਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ। ਬਿਆਨ ਦੇ ਅਨੁਸਾਰ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਹਿਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸ.ਟੀ.ਐੱਫ. ਨੇ ਬਿਆਨ ਵਿੱਚ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਅੰਤਰਰਾਸ਼ਟਰੀ ਪੱਧਰ 'ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਤਸਕਰਾਂ ਦੁਆਰਾ ਮਊ ਵਿੱਚ ਹਥਿਆਰ ਬਣਾਉਣ ਦੇ ਫੈਕਟਰੀ ਦਾ ਸੰਚਾਲਨ/ਗ਼ੈਰ-ਕਾਨੂੰਨੀ ਹਥਿਆਰਾਂ ਦਾ ਨਿਰਮਾਣ ਕਰਕੇ ਅਪਰਾਧਿਕ ਗੈਂਗਾਂ ਨੂੰ ਸਪਲਾਈ ਕਰਨ ਦਾ ਗ਼ੈਰ-ਕਾਨੂੰਨੀ ਕੰਮ ਕੀਤਾ ਜਾ ਰਿਹਾ ਹੈ।
ਬਿਆਨ ਦੇ ਅਨੁਸਾਰ ਇਸ ਸੂਚਨਾ 'ਤੇ ਐੱਸ.ਟੀ.ਐੱਫ. ਦੇ ਇੱਕ ਦਲ ਨੇ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਕੇ 9 ਵਿਅਕਤੀਆਂ ਨੂੰ ਬਿਹਾਰ ਐੱਸ.ਟੀ.ਐੱਫ. ਦੇ ਸਹਿਯੋਗ ਨਾਲ ਗ੍ਰਿਫਤਾਰ ਕਰਦੇ ਹੋਏ ਭਾਰੀ ਮਾਤਰਾ ਵਿੱਚ ਨਿਰਮਿਤ, ਅਰਧ ਨਿਰਮਿਤ ਗ਼ੈਰ-ਕਾਨੂੰਨੀ ਹਥਿਆਰ, ਹਥਿਆਰ ਬਣਾਉਣ ਦਾ ਸਾਮਾਨ ਅਤੇ ਸਮੱਗਰੀ ਬਰਾਮਦ ਕੀਤਾ ਗਿਆ। ਬਿਆਨ ਦੇ ਅਨੁਸਾਰ ਗ੍ਰਿਫਤਾਰ ਦੋਸ਼ੀਆਂ ਵਿੱਚ ਰੂਬੀਨਾ ਅੰਸਾਰੀ, ਸ਼ਬਾਨਾ ਖਾਤੂਨ ਅਤੇ ਸ਼ਬਨਮ ਬਾਨਾਂ (ਤਿੰਨ ਔਰਤਾਂ) ਅਤੇ ਤਨਵੀਰ ਆਲਮ, ਸਿਜਵਾਨ ਅੰਸਾਰੀ, ਰਿਜਾਉਲ ਹੱਕ, ਮੋ ਖਾਲਿਦ, ਲਿਆਕਤ ਅਲੀ ਅਤੇ ਪਰਵੇਜ਼ ਆਲਮ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਦੋਸੀਆਂ ਤੋਂ ਪੁੱਛਗਿੱਛ ਕਰਕੇ ਗਿਰੋਹ ਦੇ ਹੋਰ ਮੈਬਰਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।