ਬ੍ਰੈਸਟ ਕੈਂਸਰ ਦੀ ਪਛਾਣ ਲਈ IIT ਨੇ ਬਣਾਇਆ ਕਿਫਾਇਤੀ ਉਪਕਰਣ

Wednesday, Oct 09, 2024 - 02:37 PM (IST)

ਬ੍ਰੈਸਟ ਕੈਂਸਰ ਦੀ ਪਛਾਣ ਲਈ IIT ਨੇ ਬਣਾਇਆ ਕਿਫਾਇਤੀ ਉਪਕਰਣ

ਇੰਦੌਰ (ਭਾਸ਼ਾ)- ਇੰਦੌਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਨੇ ਖਾਸ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੀਆਂ ਔਰਤਾਂ ਵਿਚ ਛਾਤੀ ਦੇ ਕੈਂਸਰ ਦਾ ਸਮੇਂ ਸਿਰ ਪਤਾ ਲਗਾਉਣ ਲਈ ਇਕ ਛੋਟਾ ਅਤੇ ਕਿਫਾਇਤੀ ਯੰਤਰ ਤਿਆਰ ਕੀਤਾ ਹੈ। ਆਈ.ਆਈ.ਟੀ. ਇੰਦੌਰ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਆਈ.ਆਈ.ਟੀ. ਇੰਦੌਰ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਸ਼੍ਰੀਵਤਸਨ ਵਾਸੂਦੇਵਨ ਦੁਆਰਾ ਵਿਕਸਿਤ ਕੀਤੇ ਗਏ ਇਸ ਯੰਤਰ ਦੀ ਖੋਜ ਸ਼ੁਰੂਆਤੀ ਪੜਾਅ 'ਚ ਛਾਤੀ ਦੇ ਕੈਂਸਰ ਦੀ ਪਛਾਣ ਕਰਕੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਸਨੇ ਕਿਹਾ ਕਿ "ਫੋਟੋਏਕਾਊਸਟਿਕ ਸਪੈਕਟ੍ਰਲ ਰਿਸਪਾਂਸ" ਦੇ ਸਿਧਾਂਤ ਦੇ ਆਧਾਰ 'ਤੇ, ਯੰਤਰ ਮਨੁੱਖੀ ਸਰੀਰ ਦੇ ਟਿਸ਼ੂਆਂ 'ਚ ਅਸਾਧਾਰਨ ਤਬਦੀਲੀਆਂ ਦਾ ਪਤਾ ਲਗਾਉਣ ਲਈ 'ਆਪਟੀਕਲ' ਅਤੇ 'ਏਕਾਊਸਟਿਕ' ਸਿਗਨਲਾਂ ਨੂੰ ਜੋੜਦਾ ਹੈ।

ਆਈ.ਆਈ.ਟੀ. ਇੰਦੌਰ ਦੇ ਡਾਇਰੈਕਟਰ ਪ੍ਰੋਫੈਸਰ ਸੁਹਾਸ ਜੋਸ਼ੀ ਨੇ ਕਿਹਾ,"ਬਿਮਾਰੀਆਂ ਦਾ ਪਤਾ ਲਗਾਉਣ ਲਈ ਵਰਤੇ ਜਾਣ ਵਾਲੇ ਐੱਮਆਰਆਈ ਅਤੇ ਸੀਟੀ ਸਕੈਨਰ ਆਮ ਤੌਰ 'ਤੇ ਆਯਾਤ ਅਤੇ ਮਹਿੰਗੇ ਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਦੇਸ਼ ਦੀ ਆਬਾਦੀ ਦੇ ਇਕ ਵੱਡੇ ਹਿੱਸੇ ਦੀ ਪਹੁੰਚ ਤੋਂ ਬਾਹਰ ਰੱਖਿਆ ਜਾਂਦਾ ਹੈ।'' ਇਸ ਚੁਣੌਤੀ ਨੂੰ ਲੈ ਕੇ ਆਈ.ਆਈ.ਟੀ. ਇੰਦੌਰ ਨੇ ਸਵਦੇਸ਼ੀ ਤਕਨੀਕ ਨਾਲ ਕਿਫਾਇਤੀ ਉਪਕਰਨ ਵਿਕਸਿਤ ਕੀਤੇ ਹਨ ਤਾਂ ਜੋ ਖਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ 'ਚ ਕੈਂਸਰ ਦੀ ਸਮੇਂ ਸਿਰ ਪਛਾਣ ਕਰਕੇ ਮਰੀਜ਼ਾਂ ਦੀ ਜਾਨ ਬਚਾਉਣ 'ਚ ਮਦਦ ਮਿਲ ਸਕੇ।  ਪ੍ਰੋਫੈਸਰ ਵਾਸੂਦੇਵਨ ਨੇ ਕਿਹਾ ਕਿ ਇਹ ਯੰਤਰ ਇਕ "ਕੰਪੈਕਟ ਪਲਸਡ ਲੇਜ਼ਰ ਡਾਓਡ" ਦੀ ਵਰਤੋਂ ਕਰਦਾ ਹੈ, ਜੋ ਟਿਸ਼ੂ ਦੇ ਸੰਪਰਕ 'ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਤੋਂ ਮਿਲੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਕੇ ਉਪਕਰਣ ਦਾ ਪਤਾ ਲਗਾਉਂਦਾ ਹੈ ਕਿ ਕਿਤੇ ਸੰਬੰਧਤ ਟਿਸ਼ੂ ਕੈਂਸਰ ਨਾਲ ਪੀੜਤ ਤਾਂ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News