IIT ਗੁਹਾਟੀ ਨੇ GATE 2026 ਦੇ ਨਤੀਜੇ ਐਲਾਨੇ, ਇੰਝ ਚੈੱਕ ਕਰੋ ਆਪਣਾ ਸਕੋਰ

Thursday, Mar 19, 2026 - 07:11 PM (IST)

IIT ਗੁਹਾਟੀ ਨੇ GATE 2026 ਦੇ ਨਤੀਜੇ ਐਲਾਨੇ, ਇੰਝ ਚੈੱਕ ਕਰੋ ਆਪਣਾ ਸਕੋਰ

ਨੈਸ਼ਨਲ ਡੈਸਕ : ਆਈ. ਆਈ. ਟੀ. (IIT) ਗੁਹਾਟੀ ਨੇ ਇਸ ਸਾਲ ਦੇ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE) 2026 ਦੇ ਨਤੀਜੇ ਅੱਜ ਐਲਾਨ ਦਿੱਤੇ ਹਨ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ gate2026.iitg.ac.in 'ਤੇ ਜਾ ਕੇ ਦੇਖ ਸਕਦੇ ਹਨ।

ਨਤੀਜਾ ਚੈੱਕ ਕਰਨ ਦਾ ਤਰੀਕਾ ਤੇ ਅਹਿਮ ਤਾਰੀਖਾਂ 
ਵਿਦਿਆਰਥੀ ਆਪਣੀ ਨਾਮਾਂਕਣ ਆਈ. ਡੀ. (Enrollment ID) ਜਾਂ ਈਮੇਲ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰ ਸਕਦੇ ਹਨ। ਟਾਪਰਾਂ ਦੀ ਸੂਚੀ 25 ਮਾਰਚ ਨੂੰ ਜਾਰੀ ਕੀਤੀ ਜਾਵੇਗੀ, ਜਦੋਂ ਕਿ ਉਮੀਦਵਾਰ 27 ਮਾਰਚ ਤੋਂ ਆਪਣੇ ਸਕੋਰਕਾਰਡ ਡਾਊਨਲੋਡ ਕਰ ਸਕਣਗੇ। ਵਿਦਿਆਰਥੀ 31 ਮਈ 2026 ਤੱਕ ਮੁਫ਼ਤ ਵਿੱਚ ਸਕੋਰਕਾਰਡ ਡਾਊਨਲੋਡ ਕਰ ਸਕਦੇ ਹਨ, ਜਿਸ ਤੋਂ ਬਾਅਦ 31 ਦਸੰਬਰ 2026 ਤੱਕ 500 ਰੁਪਏ ਫ਼ੀਸ ਦੇ ਕੇ ਇਸ ਨੂੰ ਡਾਊਨਲੋਡ ਕੀਤਾ ਜਾ ਸਕੇਗਾ।

ਇਨ੍ਹਾਂ ਸਰਕਾਰੀ ਕੰਪਨੀਆਂ (PSUs) ਵਿੱਚ ਮਿਲੇਗੀ ਨੌਕਰੀ 
GATE ਸਕੋਰ ਦੇ ਆਧਾਰ 'ਤੇ ਦੇਸ਼ ਦੀਆਂ ਕਈ ਦਿੱਗਜ ਜਨਤਕ ਖੇਤਰ ਦੀਆਂ ਕੰਪਨੀਆਂ (PSUs) ਸਿੱਧੀ ਭਰਤੀ ਕਰਦੀਆਂ ਹਨ। ਚੰਗੀ ਰੈਂਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ONGC, NTPC, BHEL, GAIL, IOCL, HPCL, BPCL, SAIL, ਪਾਵਰ ਗ੍ਰਿਡ, ਕੋਲ ਇੰਡੀਆ ਅਤੇ DRDO ਵਰਗੇ ਅਦਾਰਿਆਂ ਵਿੱਚ ਇੰਜੀਨੀਅਰ ਸਿਖਲਾਈ (Trainee) ਵਜੋਂ ਨੌਕਰੀ ਮਿਲ ਸਕਦੀ ਹੈ। ਕਈ ਕੰਪਨੀਆਂ ਬਿਨਾਂ ਕਿਸੇ ਵੱਖਰੀ ਲਿਖਤੀ ਪ੍ਰੀਖਿਆ ਦੇ, ਸਿੱਧੇ ਇੰਟਰਵਿਊ ਜਾਂ ਗਰੁੱਪ ਡਿਸਕਸ਼ਨ ਰਾਹੀਂ ਭਰਤੀ ਕਰਦੀਆਂ ਹਨ।

ਪ੍ਰੀਖਿਆ ਦਾ ਵੇਰਵਾ 
ਇਹ ਪ੍ਰੀਖਿਆ 7, 8, 14 ਅਤੇ 15 ਫਰਵਰੀ 2026 ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ 'ਤੇ ਕੰਪਿਊਟਰ ਆਧਾਰਿਤ ਮੋਡ ਵਿੱਚ ਕਰਵਾਈ ਗਈ ਸੀ। GATE ਸਕੋਰ ਦੀ ਵਰਤੋਂ ਮੁੱਖ ਤੌਰ 'ਤੇ IITs ਅਤੇ NITs ਵਰਗੇ ਸੰਸਥਾਨਾਂ ਵਿੱਚ ਐਮ. ਟੈਕ (M.Tech) ਅਤੇ ਪੀ. ਐਚ. ਡੀ. (PhD) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕੀਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਕੰਪਿਊਟਰ ਸਾਇੰਸ (CS) ਵਿਸ਼ਾ ਸਭ ਤੋਂ ਵੱਧ ਪ੍ਰਸਿੱਧ ਹੋ ਕੇ ਉੱਭਰਿਆ ਹੈ, ਜਿਸ ਵਿੱਚ ਸਭ ਤੋਂ ਵੱਧ ਵਿਦਿਆਰਥੀ ਸਫਲ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News