PM ਮੋਦੀ ਦੀ ਕਾਂਗਰਸ ਨੂੰ ਚੁਣੌਤੀ- ਹਿੰਮਤ ਹੈ ਤਾਂ ਪਾਕਿਸਤਾਨੀਆਂ ਨੂੰ ਭਾਰਤੀ ਨਾਗਰਿਕਤਾ ਦੇ ਕੇ ਦਿਖਾਏ

Tuesday, Dec 17, 2019 - 09:19 PM (IST)

PM ਮੋਦੀ ਦੀ ਕਾਂਗਰਸ ਨੂੰ ਚੁਣੌਤੀ- ਹਿੰਮਤ ਹੈ ਤਾਂ ਪਾਕਿਸਤਾਨੀਆਂ ਨੂੰ ਭਾਰਤੀ ਨਾਗਰਿਕਤਾ ਦੇ ਕੇ ਦਿਖਾਏ

ਭੋਗਨਾਡੀਹ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ ਅਤੇ ਵਿਰੋਧੀ ਦਲਾਂ 'ਤੇ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਝੂਠ ਫੈਲਾਉਣ ਦਾ ਦੋਸ਼ ਲਗਾਇਆ। ਪੀ.ਐੱਮ. ਮੋਦੀ ਨੇ ਵਿਰੋਧੀ ਨੂੰ ਜਨਤਕ ਰੂਪ ਨਾਲ ਇਹ ਐਲਾਨ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਉਹ ਸਾਰੇ ਪਾਕਿਸਤਾਨੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਲਈ ਤਿਆਰ ਹੈ।

ਪੀ.ਐੱਮ. ਮੋਦੀ ਦੀ ਵਿਰੋਧੀ ਨੂੰ ਚੁਣੌਤੀ
ਪੀ.ਐੱਮ. ਮੋਦੀ ਨੇ ਕਾਂਰਸ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਇਹ ਚੁਣੌਤੀ ਵੀ ਦਿੱਤੀ ਕਿ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਮੁੜ ਲਾਦੂ ਕਰਕੇ ਅਤੇ ਤਿੰਨ ਤਲਾਕ ਨੂੰ ਖਤਮ ਕਰਨ ਦਿਖਾਏ। ਝਾਰਖੰਡ ਦੇ ਭੋਗਨਾਡੀਹ 'ਚ ਇਕ ਚੋਣ ਰੈਲੀ 'ਚ ਪ੍ਰਧਾਨ ਮੰਤਰੀ ਨੇ ਕਿਹਾ, 'ਸੋਧ ਨਾਗਰਿਕਤਾ ਕਾਨੂੰਨ ਨਾਲ ਕੋਈ ਨਾਗਰਿਕ ਪ੍ਰਭਾਵਿਤ ਨਹੀਂ ਹੋਵੇਗਾ, ਕਾਂਗਰਸ ਸਮੱਸਿਆ ਪੈਦਾ ਕਰਨ ਲਈ ਲੋਕਾਂ ਨੂੰ ਭੜਕਾ ਰਹੀ ਹੈ।'
ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨਾ ਤਾਂ ਕਿਸੇ ਭਾਰਤੀ ਦਾ ਅਧਿਕਾਰ ਖੋਹੰਦਾ ਹੈ, ਨਾ ਹੀ ਕਿਸੇ ਵੀ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਨੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਕਾਂਗਰਸ 'ਤੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਭਾਰਤ 'ਚ ਮੁਸਲਮਾਨਾਂ ਲਈ ਡਰ ਦਾ ਮਾਹੌਲ ਬਣਾ ਰਹੀ ਹੈ।


author

Inder Prajapati

Content Editor

Related News