ਸਾਵਧਾਨ! ਕਰ ਰਹੇ ਹੋ ਰੋਜ਼ਗਾਰ ਦੀ ਭਾਲ ਤਾਂ ਜ਼ਰੂਰ ਪੜੋ, ਇਸ ਫਰਜ਼ੀਵਾੜੇ ਦੀ ਖਬਰ

Friday, Dec 08, 2017 - 08:32 AM (IST)

ਸਾਵਧਾਨ! ਕਰ ਰਹੇ ਹੋ ਰੋਜ਼ਗਾਰ ਦੀ ਭਾਲ ਤਾਂ ਜ਼ਰੂਰ ਪੜੋ, ਇਸ ਫਰਜ਼ੀਵਾੜੇ ਦੀ ਖਬਰ

ਕਨੌਂਜ — ਅੱਜ ਦੇ ਦੌਰ 'ਚ ਬੇਰੋਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ, ਇਕ ਪਾਸੇ ਬੇਰੋਜ਼ਗਾਰ ਆਪਣੀ ਬੇਰੋਜ਼ਗਾਰੀ ਕਰਕੇ ਪਰੇਸ਼ਾਨ ਹਨ ਦੂਸਰੇ ਪਾਸੇ ਧੋਖੇਬਾਜ਼ ਉਨ੍ਹਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹਥਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਕਨੌਜ ਜ਼ਿਲੇ ਦਾ ਹੈ। ਇਸ ਮਾਮਲੇ 'ਚ ਵਿਦਿਆਰਥੀਆਂ ਨੇ ਠੱਗੀ ਕਰਨ ਵਾਲੀ ਕੰਪਨੀ ਨੂੰ ਬੇਨਕਾਬ ਕਰ ਦਿੱਤਾ। ਵਿਦਿਆਰਥੀਆਂ ਨੇ ਹਿੰਮਤ ਕਰਕੇ ਆਪਣੇ ਸਾਥੀ ਨਾਲ ਹੋਈ ਹਜ਼ਾਰਾਂ ਰੁਪਏ ਦੀ ਠੱਗੀ ਹੋਣ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ।
ਦਰਅਸਲ ਸਦਰ ਕੋਤਵਾਲੀ ਦੇ ਅੰਤਰਗਤ ਨਿੱਜੀ ਕੰਪਨੀ 'ਚ ਨੌਕਰੀ ਦਵਾਉਣ ਦੇ ਨਾਂ 'ਤੇ ਠੱਗੀ ਦੀ ਖੇਡ ਸਾਹਮਣੇ ਆਈ ਹੈ। ਹੁਣ ਤੱਕ ਇਹ ਕੰਪਨੀ ਸੈਂਕੜੇਂ ਬੇਰੋਜ਼ਗਾਰ ਲੜਕੇ-ਲੜਕੀਆਂ ਤੋਂ ਲੱਖਾਂ ਰੁਪਏ ਠੱਗ ਚੁੱਕੀ ਹੈ। ਕੋਤਵਾਲੀ ਖੇਤਰ ਦੇ ਗ੍ਰਾਮ ਮੌਸਮਪੁਰ ਅੱਲੜ ਨਿਵਾਸੀ ਮੇਵਾ ਲਾਲ ਦੀ ਬੇਟੀ ਪੂਨਮ ਨੇ ਦੱਸਿਆ ਕਿ ਉਹ ਹਾਈਸਕੂਲ 'ਚ ਪੜਦੀ ਹੈ। ਉਸ ਨੂੰ ਇਕ ਲੜਕੀ ਨੇ ਨਗਰ 'ਚ ਖੁੱਲ੍ਹੀ ਨਿੱਜੀ ਕੰਪਨੀ 'ਚ ਨੌਕਰੀ ਲੈ ਕੇ ਦੇਣ ਦਾ ਝਾਂਸਾ ਦਿੱਤਾ।
ਕੰਪਨੀ ਨੇ ਉਸ ਤੋਂ ਜਵਾਇਨਿੰਗ ਦੇ ਨਾਂ 'ਤੇ 12,500 ਰੁਪਏ ਲੈ ਲਏ, ਪਰ ਜਦੋਂ ਉਹ ਕੰਮ ਕਰਨ ਲਈ ਪੁੱਜੀ ਤਾਂ ਪਤਾ ਲੱਗਾ ਕਿ ਸਾਰਾ ਮਾਮਲਾ ਹੀ ਫਰਜ਼ੀ ਹੈ। ਇਥੇ ਇਕ-ਦੂਸਰੇ ਨੂੰ ਕੰਪਨੀ ਨਾਲ ਜੋੜ ਕੇ ਪੈਸੇ ਲਏ ਜਾਂਦੇ ਹਨ। ਇਸ ਬਾਅਦ ਇਸੇ ਤਰ੍ਹਾਂ ਕਈ ਬੇਰੋਜ਼ਗਾਰ ਲੜਕੇ-ਲੜਕੀਆਂ ਦਫਤਰ ਦੇ ਚੱਕਰ ਲਗਾਉਂਦੇ ਹੋਏ ਮਿਲੇ।
ਪੀੜਤਾਂ ਨੇ ਦੱਸਿਆ ਕਿ ਉਸ ਤੋਂ ਵੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲਏ ਗਏ ਹਨ। ਕੋਤਵਾਲੀ ਸੁਪਰਡੰਟ ਏ.ਕੇ. ਸਿੰਘ ਨੇ ਦੱਸਿਆ ਕਿ ਤਾਹਰੀਰ ਦੇ ਅਧਾਰ 'ਤੇ ਜਾਂਚ ਕਰਵਾਈ ਜਾ ਰਹੀ ਹੈ। ਮਾਮਲੇ 'ਚ ਸੱਚਾਈ ਮਿਲਣ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।


Related News