‘ਹੱਲਾ ਬੋਲ ਰੈਲੀ’: ਮੋਦੀ ਸਰਕਾਰ ’ਤੇ ਰਾਹੁਲ ਦਾ ਸ਼ਬਦੀ ਹਮਲਾ, ਕਿਹਾ- ਜੇਕਰ ਅੱਜ ਨਾ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ

Sunday, Sep 04, 2022 - 03:35 PM (IST)

‘ਹੱਲਾ ਬੋਲ ਰੈਲੀ’: ਮੋਦੀ ਸਰਕਾਰ ’ਤੇ ਰਾਹੁਲ ਦਾ ਸ਼ਬਦੀ ਹਮਲਾ, ਕਿਹਾ- ਜੇਕਰ ਅੱਜ ਨਾ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ

ਨਵੀਂ ਦਿੱਲੀ– ਦਿੱਲੀ ਦੇ ਰਾਮਲੀਲਾ ਮੈਦਾਨ ’ਚ ਕਾਂਗਰਸ ਦੀ ਹੱਲਾ ਬੋਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਡਰ ਹੁੰਦਾ ਹੈ, ਉਸ ਦੇ ਅੰਦਰ ਨਫ਼ਰਤ ਪੈਦਾ ਹੁੰਦੀ ਹੈ। ਜਿਸ ਨੂੰ ਡਰ ਨਹੀਂ ਹੁੰਦਾ ਹੈ, ਉਸ ਦੇ ਦਿਲ ’ਚ ਨਫ਼ਰਤ ਪੈਦਾ ਨਹੀਂ ਹੁੰਦੀ ਹੈ। ਅੱਜ ਦੇਸ਼ ’ਚ ਨਫ਼ਰਤ ਵੱਧਦੀ ਜਾ ਰਹੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਫ਼ਰਤ ਫੈਲਾ ਕੇ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਦੇਸ਼ ’ਚ ਨਫ਼ਰਤ ਅਤੇ ਗੁੱਸਾ ਵੱਧਦਾ ਜਾ ਰਿਹਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਦੇਸ਼ ’ਚ ਭਵਿੱਖ ਦਾ ਡਰ, ਮਹਿੰਗਾਈ ਦਾ ਡਰ ਅਤੇ ਬੇਰੁਜ਼ਗਾਰੀ ਦਾ ਡਰ ਵੱਧਦਾ ਜਾ ਰਿਹਾ ਹੈ। ਇਸ ਕਾਰਨ ਨਫ਼ਰਤ ਵੱਧਦੀ ਜਾ ਰਹੀ ਹੈ। ਨਫ਼ਰਤ ਨਾਲ ਲੋਕ ਵੰਡੇ ਜਾਂਦੇ ਹਨ ਅਤੇ ਦੇਸ਼ ਕਮਜ਼ੋਰ ਹੁੰਦਾ ਹੈ। 

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਰਾਮਲੀਲਾ ਮੈਦਾਨ ’ਚ ਕਾਂਗਰਸ ਦੀ ‘ਮਹਿੰਗਾਈ ’ਤੇ ਹੱਲਾ ਬੋਲ ਰੈਲੀ’

PunjabKesari

ਜੇਕਰ ਅੱਜ ਅਸੀਂ ਨਹੀਂ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ

ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਅਤੇ ਵਰਕਰਾਂ ਖ਼ਿਲਾਫ਼ ਈ.ਡੀ. ਅਤੇ ਸੀ. ਬੀ. ਆਈ. ਨੂੰ ਲਾ ਦਿੱਤਾ ਜਾਂਦਾ ਹੈ। ਨਰਿੰਦਰ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਈ.ਡੀ. ਤੋਂ ਨਹੀਂ ਡਰਦਾ। ਤੁਸੀਂ 55 ਘੰਟੇ ਪੁੱਛ-ਗਿੱਛ ਕਰੋ, 100 ਘੰਟੇ ਕਰੋ, 200 ਘੰਟੇ ਕਰੋ, 5 ਸਾਲ ਕਰੋ, ਮੈਨੂੰ ਕੋਈ ਫ਼ਰਕ ਨਹੀਂ ਪੈਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਜ ਅਸੀਂ ਨਹੀਂ ਖੜ੍ਹੇ ਹੋਏ ਤਾਂ ਦੇਸ਼ ਨਹੀਂ ਬਚੇਗਾ। ਅੱਜ ਦੇਸ਼ ਨੂੰ ਬਚਾਉਣ ਦਾ ਕੰਮ ਹਰ ਹਿੰਦੋਸਤਾਨੀ ਨੂੰ ਕਰਨਾ ਹੋਵੇਗਾ। ਮੋਦੀ ਜੀ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਦੇਸ਼ ਨੂੰ ਵੰਡਣਾ ਹੈ ਅਤੇ ਫਾਇਦਾ ਚੁਣੇ ਹੋਏ ਕੁਝ ਲੋਕਾਂ ਨੂੰ ਦੇਣਾ ਹੈ। ਸਾਡੀ ਵਿਚਾਰਧਾਰਾ ਕਹਿੰਦੀ ਹੈ ਕਿ ਦੇਸ਼ ਦੇ ਕਿਸਾਨ, ਨੌਜਵਾਨ ਅਤੇ ਗਰੀਬ ਨੂੰ ਫਾਇਦਾ ਹੋਵੇ। 

ਇਹ ਵੀ ਪੜ੍ਹੋ- ਹਨੂੰਮਾਨ ਦੇ ਭੇਸ 'ਚ ਨੱਚਦੇ ਹੋਏ ਨੌਜਵਾਨ ਦੀ ਸਟੇਜ 'ਤੇ ਹੀ ਹੋਈ ਮੌਤ, ਲੋਕ ਸਮਝਦੇ ਰਹੇ ਐਕਟਿੰਗ

ਭਾਜਪਾ ਅਤੇ ਆਰ. ਐੱਸ. ਐੱਸ. ਦੇ ਨੇਤਾ ਦੇਸ਼ ਨੂੰ ਵੰਡ ਰਹੇ-

ਭਾਜਪਾ ਅਤੇ ਆਰ. ਐੱਸ. ਐੱਸ. ਦੇ ਨੇਤਾ ਦੇਸ਼ ਨੂੰ ਵੰਡ ਰਹੇ ਹਨ ਅਤੇ ਜਾਣਬੁੱਝ ਕੇ ਦੇਸ਼ ’ਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਡਰ ਅਤੇ ਨਫ਼ਰਤ ਦਾ ਫਾਇਦਾ ਕਿਸ ਨੂੰ ਮਿਲ ਰਿਹਾ ਹੈ। ਕੀ ਗਰੀਬ ਆਦਮੀ ਨੂੰ ਫਾਇਦਾ ਮਿਲ ਰਿਹਾ ਹੈ? ਪੂਰਾ ਦਾ ਪੂਰਾ ਫਾਇਦਾ ਹਿੰਦੁਸਤਾਨ ਦੇ ਦੋ ਉਦਯੋਗਪਤੀ ਲੈ ਰਹੇ ਹਨ। ਬੀਤੇ 8 ਸਾਲ ’ਚ ਕਿਸੇ ਹੋਰ ਨੂੰ ਕੋਈ ਫਾਇਦਾ ਨਹੀਂ ਹੋਇਆ।

PunjabKesari

ਬਾਕੀ ਉਦਯੋਗਪਤੀਆਂ ਤੋਂ ਪੁੱਛ ਲਓ, ਉਹ ਵੀ ਦੱਸਣਗੇ ਕਿ ਸਿਰਫ ਦੋ ਵਿਅਕਤੀਆਂ ਨੂੰ ਫਾਇਦਾ ਹੋਇਆ ਹੈ। ਸਭ ਕੁਝ ਇਨ੍ਹਾਂ ਦੇ ਹੱਥਾਂ ’ਚ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹਨ ਪਰ ਦੋ ਉਦਯੋਗਪਤੀਆਂ ਦੇ ਸਮਰਥਨ ਬਿਨਾਂ ਉਹ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ, ਮੀਡੀਆ ਦੇ ਸਮਰਥਨ ਬਿਨਾ ਉਹ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ? ਰਾਹੁਲ ਮੁਤਾਬਕ ਮੀਡੀਆ ’ਤੇ ਦੋ ਉਦਯੋਗਪਤੀਆਂ ਦਾ ਕੰਟਰੋਲ ਹੈ। 

ਇਹ ਵੀ ਪੜ੍ਹੋ- ਸੰਤ ਦਾ ਐਲਾਨ; ਅੰਕਿਤਾ ਦੇ ਕਾਤਲ ਸ਼ਾਹਰੁਖ ਨੂੰ ਜ਼ਿੰਦਾ ਸਾੜਨ ਵਾਲੇ ਨੂੰ ਦਿਆਂਗਾ 11 ਲੱਖ ਰੁਪਏ ਦਾ ਇਨਾਮ


author

Tanu

Content Editor

Related News