ਪੇਜ਼ਰ ਫੱਟ ਸਕਦਾ ਹੈ ਤਾਂ EVM ਕਿਉਂ ਨਹੀਂ ਹੋ ਸਕਦੀ ਹੈਕ, ਚੋਣ ਕਮਿਸ਼ਨ ਨੇ ਦਿੱਤਾ ਜਵਾਬ

Tuesday, Oct 15, 2024 - 05:41 PM (IST)

ਪੇਜ਼ਰ ਫੱਟ ਸਕਦਾ ਹੈ ਤਾਂ EVM ਕਿਉਂ ਨਹੀਂ ਹੋ ਸਕਦੀ ਹੈਕ, ਚੋਣ ਕਮਿਸ਼ਨ ਨੇ ਦਿੱਤਾ ਜਵਾਬ

ਨਵੀਂ ਦਿੱਲੀ : ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਨਾਲ ਹੀ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਕੀਤਾ ਅਤੇ ਇਸ ਮੌਕੇ 'ਤੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐਮ) 'ਤੇ ਉਠੇ ਸਵਾਲਾਂ ਨੂੰ ਮੁੜ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਹਾਲ ਹੀ ਵਿੱਚ ਚੁੱਕੇ ਗਏ ਉਸ ਸਵਾਲ ਦਾ ਜਵਾਬ ਵੀ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਪੇਜਰ ਨੂੰ ਹੈਕ ਕੀਤਾ ਜਾ ਸਕਦਾ ਹੈ, ਤਾਂ ਈਵੀਐਮ ਨੂੰ ਕਿਉਂ ਨਹੀਂ?

ਮੁੱਖ ਚੋਣ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਈਵੀਐਮ ਨਾਲ ਛੇੜਛਾੜ ਸੰਭਵ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਲੋਕ ਪੁੱਛਦੇ ਹਨ ਕਿ ਜਿਵੇਂ ਪੇਜਰ ਨੂੰ ਹੈਕ ਕਰ ਕੇ ਉਡਾ ਦਿੰਦੇ ਹਨ, ਤਾਂ ਫਿਰ ਈਵੀਐਮ ਨੂੰ ਹੈਕ ਕਿਉਂ ਨਹੀਂ ਕਰ ਸਕਦੇ। ਜਦੋਂ ਕਿਸੇ ਦੇਸ਼ ਵਿੱਚ ਪੇਜਰ ਨੂੰ ਹੈਕ ਕੀਤਾ ਗਿਆ ਤਾਂ ਈਵੀਐਮ ਵੀ ਤਾਂ ਹੈਕ ਹੋ ਜਾਵੇਗੀ। ਉਹ ਭਰਾ, ਪੇਜਰ ਕੂਨੈਕਟਡ ਹੁੰਦਾ ਹੈ, ਪਰ ਈਵੀਐਮ ਕੂਨੈਕਟਡ ਨਹੀਂ ਹੁੰਦੀ।" ਜਿਸ ਕਾਰਨ ਉਸਨੂੰ ਹੈਕ ਕਰਨਾ ਸੰਭਵ ਨਹੀਂ।

ਇਹ ਬਿਆਨ ਉਨ੍ਹਾਂ ਨੇ ਹਾਲ ਹੀ ਵਿੱਚ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਸੋਸ਼ਲ ਮੀਡੀਆ 'ਤੇ ਉੱਠ ਰਹੇ ਸਵਾਲਾਂ ਦੇ ਸੰਬੰਧ ਵਿੱਚ ਦਿੱਤਾ।

 

 

 

 


author

DILSHER

Content Editor

Related News