‘ਇੰਡੀਆ’ ਦੀ ਸਰਕਾਰ ਬਣੀ ਤਾਂ CAA ਨੂੰ ਕਰ ਦਿਆਂਗੇ ਰੱਦ : DMK

Thursday, Mar 21, 2024 - 12:15 PM (IST)

‘ਇੰਡੀਆ’ ਦੀ ਸਰਕਾਰ ਬਣੀ ਤਾਂ CAA ਨੂੰ ਕਰ ਦਿਆਂਗੇ ਰੱਦ : DMK

ਚੇਨਈ- ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ. ਐੱਮ. ਕੇ. ਜੋ ਵਿਰੋਧੀ ਧਿਰ ‘ਇੰਡੀਆ’ ਗਠਜੋੜ ਦਾ ਹਿੱਸਾ ਹੈ, ਨੇ ਬੁੱਧਵਾਰ ਜਾਰੀ ਆਪਣੇ ਮੈਨੀਫੈਸਟੋ ’ਚ ਵਾਅਦਾ ਕੀਤਾ ਹੈ ਕਿ ਜੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿਰੋਧੀ ਗਠਜੋੜ ‘ਇੰਡੀਆ’ ਸੱਤਾ ’ਚ ਆਉਂਦਾ ਹੈ ਤਾਂ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਨੂੰ ਰੱਦ ਕਰ ਦਿੱਤਾ ਜਾਵੇਗਾ।
ਡੀ. ਐੱਮ. ਕੇ. ਨੇ ਆਪਣੇ ਚੋਣ ਮਨੋਰਥ ਪੱਤਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸਥਾਪਤ ਨੀਤੀ ਆਯੋਗ ਨੂੰ ਵੀ ਭੰਗ ਕਰਨ ਅਤੇ ਯੋਜਨਾ ਕਮਿਸ਼ਨ ਦਾ ਮੁੜ ਗਠਨ ਕਰਨ ਦਾ ਵੀ ਵਾਅਦਾ ਕੀਤਾ ਹੈ।
ਰਾਸ਼ਟਰੀਕ੍ਰਿਤ ਤੇ ਅਨੁਸੂਚਿਤ ਬੈਂਕਾਂ ’ਚ ਕਿਸਾਨਾਂ ਦੇ ਕਰਜ਼ਿਆਂ ਤੇ ਵਿਆਜ ਦੀ ਮੁਆਫੀ, ਵਿਦਿਆਰਥੀਆਂ ਦੇ ਸਿੱਖਿਆ ਕਰਜ਼ੇ ਦੀ ਮੁਆਫੀ, ਹਰ ਸੂਬੇ ’ਚ ਸਾਰੀਆਂ ਔਰਤਾਂ ਲਈ 1000 ਰੁਪਏ ਦੀ ਮਾਸਿਕ ਮਦਦ ਤੇ ਮੁੱਖ ਮੰਤਰੀਆਂ ਵਾਲੀ ਸੂਬਾ ਵਿਕਾਸ ਕੌਂਸਲ ਦਾ ਗਠਨ ਡੀ. ਐੱਮ. ਕੇ. ਵੱਲੋਂ ਕੀਤੇ ਵਾਅਦਿਆਂ ’ਚ ਸ਼ਾਮਲ ਹਨ।


author

Aarti dhillon

Content Editor

Related News