ਕੇਂਦਰ ਸਰਕਾਰ ''ਤੇ ਵਰ੍ਹੇ ਹੇਮੰਤ ਸੋਰੇਨ; ਦੋਸ਼ ਸਾਬਤ ਹੋਇਆ ਤਾਂ ਸਿਆਸਤ ਹੀ ਨਹੀਂ ਝਾਰਖੰਡ ਹੀ ਛੱਡ ਦੇਵਾਂਗਾ

02/06/2024 10:01:41 AM

ਰਾਂਚੀ- ਹੇਮੰਤ ਸੋਰੇਨ ਨੇ ਕਿਹਾ ਕਿ ਮੈਂ ਹੰਝੂ ਨਹੀਂ ਕੇਰਾਂਗਾ। ਮੈਂ ਆਪਣੇ ਹੰਝੂ ਸਮੇਂ ਲਈ ਬਚਾ ਕੇ ਰੱਖਾਂਗਾ। ਜੇਕਰ ਮੇਰੇ ਖਿਲਾਫ ਦੋਸ਼ ਸਾਬਤ ਹੁੰਦੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ, ਨਾ ਸਿਰਫ ਸੰਨਿਆਸ ਲੈ ਲਵਾਂਗਾ ਸਗੋਂ ਝਾਰਖੰਡ ਵੀ ਛੱਡ ਦੇਵਾਂਗਾ। ਸਾਬਤ ਕਰੋ ਕਿ ਜ਼ਮੀਨ ਮੇਰੇ ਨਾਂ ’ਤੇ ਹੈ। ਹੇਮੰਤ ਸੋਰੇਨ ਮੁੱਖ ਮੰਤਰੀ ਚੰਪਈ ਸੋਰੇਨ ਦੇ ਫਲੋਰ ਟੈਸਟ ਵਿਚ ਸ਼ਾਮਲ ਹੋਣ ਲਈ ਈ. ਡੀ. ਦੀ ਹਿਰਾਸਤ ’ਚ ਵਿਧਾਨ ਸਭਾ ਪਹੁੰਚੇ। ਹੇਮੰਤ ਸੋਰੇਨ ਨੇ ਅੱਗੇ ਕਿਹਾ ਕਿ ਜੇਕਰ ਕੋਈ ਮੇਰੇ ਸਵੈ-ਮਾਣ ’ਤੇ ਬੁਰੀ ਨਜ਼ਰ ਰੱਖਦਾ ਹੈ, ਤਾਂ ਮੈਂ ਢੁਕਵਾਂ ਜਵਾਬ ਦੇਵਾਂਗਾ।

ਚੰਪਈ ਸੋਰੇਨ ਫਲੋਰ ਟੈਕਸ ’ਚ ਪਾਸ
ਝਾਰਖੰਡ ਵਿਧਾਨ ਸਭਾ ਦੇ ਸੋਮਵਾਰ ਨੂੰ ਵਿਸ਼ੇਸ਼ ਸੈਸ਼ਨ ਵਿਚ ਸੀ. ਐੱਮ. ਚੰਪਈ ਸੋਰੇਨ ਨੇ ਆਸਾਨੀ ਨਾਲ ਆਪਣਾ ਬਹੁਮਤ ਸਾਬਤ ਕਰ ਦਿੱਤਾ। ਭਰੋਸੇ ਦੇ ਵੋਟ ਦੇ ਹੱਕ ਵਿਚ 47 ਵੋਟਾਂ ਪਈਆਂ ਜਦੋਂ ਕਿ ਇਸ ਦੇ ਵਿਰੋਧ ਵਿਚ ਸਿਰਫ਼ 29 ਵੋਟਾਂ ਪਈਆਂ। ਮੁੱਖ ਮੰਤਰੀ ਚੰਪਈ ਸੋਰੇਨ ਪਹਿਲੇ ਟੈਸਟ ’ਚ ਸਫਲ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਆਉਣ ਵਾਲੇ ਬਜਟ ਸੈਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਦਨ ਵਿਚ ਪਾਰਟੀ ਅਤੇ ਵਿਰੋਧੀ ਧਿਰ ਦੇ ਕੁੱਲ 77 ਵਿਧਾਇਕ ਮੌਜੂਦ ਸਨ।

ਸੱਤਾਧਾਰੀ ਪਾਰਟੀ ਦੇ ਸਮਰਥਨ ਵਿਚ ਜੋ 47 ਵੋਟਾਂ ਪਈਆਂ, ਉਨ੍ਹਾਂ ਵਿਚੋਂ ਜੇ. ਐੱਮ. ਐੱਮ. 27, ਕਾਂਗਰਸ 17, ਆਰ. ਜੇ. ਡੀ. 1, ਜੇ. ਵੀ. ਐੱਮ. 1, ਸੀ. ਪੀ. ਆਈ.-ਐੱਮ. ਐੱਲ. 1 ਅਤੇ ਇਕ ਨਾਮਜ਼ਦ ਵਿਧਾਇਕ ਦੀ ਵੋਟ ਸ਼ਾਮਲ ਹੈ। ਵਿਰੋਧ ’ਚ ਜੋ 29 ਵੋਟਾਂ ਪਈਆਂ ਉਨ੍ਹਾਂ ’ਚ ਭਾਜਪਾ ਦੇ 25, ਆਜਸੂ ਪਾਰਟੀ ਦੇ 3 ਅਤੇ ਐੱਨ. ਸੀ. ਪੀ. ਦੇ ਕਮਲੇਸ਼ ਕੁਮਾਰ ਸਿੰਘ ਦੀ ਵੋਟ ਸ਼ਾਮਲ ਹੈ। ਝਾਰਖੰਡ ਵਿਧਾਨ ਸਭਾ ਵਿਚ ਕੁੱਲ ਮੈਂਬਰਾਂ ਦੀ ਗਿਣਤੀ 82 ਹੈ। ਜੇ. ਐੱਮ. ਐੱਮ. ਦੇ ਰਾਮਦਾਸ ਸੋਰੇਨ, ਭਾਜਪਾ ਦੇ ਇੰਦਰਜੀਤ ਮਹਤੋ ਅਤੇ ਆਜ਼ਾਦੀ ਅਮਿਤ ਮਹਤੋ ਗੈਰ-ਹਾਜ਼ਰ ਰਹੇ।


Tanu

Content Editor

Related News