ਕੋਈ ਤੁਹਾਡੀ 1 ਕੁੜੀ ਲੈ ਜਾਏ ਤਾਂ ਉਸ ਦੀਆਂ 1000 ਕੁੜੀਆਂ ਲੈ ਆਓ

6/13/2017 7:57:16 AM

ਬਦਾਯੂੰ — ਵਿਸ਼ਵ ਹਿੰਦੂ ਪਰਿਸ਼ਦ ਦੀ ਫਾਇਰ ਬ੍ਰਾਂਡ ਨੇਤਾ ਸਾਧਵੀ ਪ੍ਰਾਚੀ ਨੇ ਅੱਜ ਫਿਰ ਵਿਵਾਦਤ ਬਿਆਨ ਦਿੱਤਾ ਹੈ। ਸਾਧਵੀ ਨੇ ਕਿਹਾ ਕਿ ਯੋਗੀ ਦੀ ਸਰਕਾਰ ਬਣਦੇ ਹੀ ਕੁਝ ਲੋਕਾਂ ਨੇ ਹਿੰਦੂ ਵਾਦੀ ਸੰਗਠਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਲੀਦਾਰ ਟੋਪੀ ਵਾਲੇ ਲੋਕ ਹੁਣ ਭਗਵਾ ਗਮਝੇ ਪਾ ਕੇ ਮਾਹੌਲ ਖਰਾਬ ਕਰਕੇ ਹਿੰਦੂ ਸੰਗਠਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ 1 ਹਿੰਦੂ ਦੀ ਕੁੜੀ ਨੂੰ ਲੈ ਕੇ ਜਾਂਦਾ ਹੈ ਤਾਂ ਬਦਲੇ 'ਚ ਉਸਦੀਆਂ 1000 ਲੈ ਆਓ।
ਸਾਧਵੀ ਨੇ ਕਿਹਾ ਕਿ ਯੋਗੀ ਸਰਕਾਰ ਬਣਦੇ ਹੀ ਕੁਝ ਲੋਕ ਹਿੰਦੂਵਾਦੀ ਸੰਗਠਨਾਂ ਨੂੰ ਬਦਨਾਮ ਕਰ ਰਹੇ ਹਨ, ਜਿਸਦਾ ਕਿ ਸਾਡੀ ਸਰਕਾਰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਸਾਧਵੀ ਪ੍ਰਾਚੀ ਬਦਾਯੂੰ 'ਚ ਇਕ ਨਿੱਜੀ ਪ੍ਰੋਗਰਾਮ ਹਾਜ਼ਰ ਹੋਏ ਸਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਬੀਜੇਪੀ ਵਲੋਂ ਅਜੇ ਕਈ ਬਿਆਨ ਨਹੀਂ ਆਇਆ।
ਸਾਧਵੀ ਪ੍ਰਾਚੀ ਨੇ ਕਾਂਗਰਸ 'ਤੇ ਦੋਸ਼ ਲਗਾਇਆ ਹੈ ਕਿ ਕਿਸਾਨਾਂ ਦੀ ਜ਼ਮੀਨ ਵਾਡਰਾ ਨੂੰ ਦਿੱਤੀ ਗਈ ਸੀ, ਤਾਂ ਉਸ ਸਮੇਂ ਕੋਈ ਨਹੀਂ ਬੋਲਿਆ। ਪੰਜਾਬ ਸਮੇਤ ਕਈ ਸੂਬਿਆਂ 'ਚ ਕਿਸਾਨ ਪ੍ਰਦਰਸ਼ਨ ਕਿਓਂ ਨਹੀਂ ਕਰ ਰਹੇ। ਕਾਂਗਰਸ ਬੌਖਲਾਈ ਹੋਈ ਹੈ ਜਿਵੇਂ ਖਿਸਿਆਨੀ ਬਿੱਲੀ ਕਰਦੀ ਹੈ, ਇਸ ਤਰ੍ਹਾਂ ਹੁਣ ਉਹ ਕਰ ਰਹੀ ਹੈ। ਕਾਂਗਰਸ ਨੂੰ ਆਪਣੇ 60 ਸਾਲ ਯਾਦ ਨਹੀਂ ਆਉਂਦੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ