ਜੇਕਰ ਮੁੰਬਈ ’ਚ ਭਾਰੀ ਆਵਾਜਾਈ ਜਾਰੀ ਰਹੀ ਤਾਂ ਲਾਈਆਂ ਜਾਣਗੀਆਂ ਸਖ਼ਤ ਪਾਬੰਦੀਆਂ: ਊਧਵ

Monday, May 31, 2021 - 06:06 PM (IST)

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਦੀਆਂ ਸੜਕਾਂ ’ਤੇ ਭਾਰੀ ਆਵਾਜਾਈ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਥਿਤੀ ਅਜਿਹੀ ਬਣੀ ਰਹੀ ਤਾਂ ਤਾਲਾਬੰਦੀ ਵਰਗੀ ਪਾਬੰਦੀ ਲਾਗੂ ਕੀਤੀ ਜਾਣ ਦੀ ਚਿਤਾਵਨੀ ਦਿੱਤੀ। ਠਾਕਰੇ ਨੇ ਕਿਹਾ ਕਿ ਮੈਂ ਕੱਲ੍ਹ ਰਾਤ ਜੋ ਭਾਸ਼ਣ ਦਿੱਤਾ ਸੀ, ਉਸ ਦੀ ਜਾਂਚ ਕੀਤੀ। ਮੈਂ ਨਹੀਂ ਕਿਹਾ ਕਿ ਕੋਵਿਡ-19 ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਸਥਿਤੀ ਬਣੀ ਰਹੀ ਤਾਂ ਮੁੰਬਈ ’ਚ ਸਖ਼ਤ ਪਾਬੰਦੀ ਲਾਉਣੀ ਪਵੇਗੀ।

PunjabKesari

ਠਾਕਰੇ ਬਾਂਦਰਾ ਵਿਚ ਦੋ ਮੈਟਰੋ ਲਾਈਨ ਦੇ ਟਰਾਇਲ ਪਰਿਚਾਲਨ ਅਤੇ ਐਲੀਵੇਟੇਡ ਰੋਡ (ਉੱਚੀ ਸੜਕ) ਦੇ ਭੂਮੀ ਪੂਜਨ ਮੌਕੇ ਬੋਲ ਰਹੇ ਸਨ। ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਇਸ ਨੂੰ ਵਪਾਰਕ ਇਸਤੇਮਾਲ ਲਈ ਅਕਤੂਬਰ ਵਿਚ ਖੋਲ੍ਹਿਆ ਜਾਵੇਗਾ। ਠਾਕਰੇ ਨੇ ਕਿਹਾ ਕਿ ਇਨ੍ਹਾਂ ਦੇ ਪੂਰਾ ਹੋ ਜਾਣ ਮਗਰੋਂ ਇਹ ਪ੍ਰਾਜੈਕਟ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਦਰਮਿਆਨ ਮੁੰਬਈ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਪ੍ਰਦਾਨ ਕਰੇਗਾ। ਮਹਾਰਾਸ਼ਟਰ ਸਰਕਾਰ ਨੇ ਪ੍ਰਦੇਸ਼ ਵਿਚ ਕੋਵਿਡ-19 ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਲਾਈ ਗਈ ਤਾਲਾਬੰਦੀ ਵਰਗੀਆਂ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਆਕਸੀਜਨ ਬੈੱਡ ਦੀ ਉਪਲਬਧਤਾ ਅਤੇ ਵਾਇਰਸ ਦੀ ਦਰ ਨੂੰ ਵੇਖਦੇ ਹੋਏ ਇਸ ਵਿਚ ਛੋਟ ਦਿੱਤੀ ਜਾਵੇਗੀ। 


Tanu

Content Editor

Related News