ਜੇ ਸ਼੍ਰੋਮਣੀ ਅਕਾਲੀ ਦਲ ''ਤੇ ਪਰਿਵਾਰਵਾਦ ਹਾਵੀ ਹੋ ਰਿਹੈ, ਤਾਂ ਹੀ ਸਾਨੂੰ ਇਹ ਕਾਲੇ ਦਿਨ ਦੇਖਣੇ ਪੈ ਰਹੇ : ਟੌਹੜਾ
Saturday, Jun 28, 2025 - 11:58 PM (IST)

ਨੈਸ਼ਨਲ ਡੈਸਕ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਰੂਕਸ਼ੇਤਰਾ ਯੂਨੀਵਰਸਿਟੀ ਵਿਖੇ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਨੂੰ ‘ਕਾਲਾ ਦਿਵਸ’ ਵਜੋਂ ਮਨਾਉਣ ਸਬੰਧੀ ਕਰਵਾਏ ਸੈਮੀਨਾਰ ਵਿੱਚ ਸ. ਕੰਵਰਪਾਲ ਸਿੰਘ ਟੌਹੜਾ ਅਤੇ ਹੋਰ ਮਾਣਮੱਤੀਆਂ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਟੌਹੜਾ ਨੇ ਐਮਰਜੈਂਸੀ ਦੇ ਕਾਲੇ ਦੌਰ ਵਿੱਚ ਕੀਤੇ ਸਿੱਖ ਕੌਮ ਦੇ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਸੈਮੀਨਾਰ ਦੌਰਾਨ ਵਿਚਾਰ ਸਾਂਝੇ ਕਰਦੇ ਹੋਏ ਕੰਵਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਜੇਕਰ ਅਸੀਂ ਅੱਜ ਐਮਰਜੈਂਸੀ ਦੇ ਕਾਲੇ ਦਿਨ ਦੇ ਸਬੰਧ ਵਿੱਚ ਇਕੱਠੇ ਹੋਏ ਹਾਂ ਤਾਂ ਉਸ ਕਾਲੇ ਦਿਨ ਦਾ ਸੰਤਾਪ ਅੱਜ ਸਾਡੀ ਵਰਤਮਾਨ ਪੀੜ੍ਹੀ ਵੀ ਝੱਲ ਰਹੀ ਹੈ। 50 ਸਾਲ ਪਹਿਲਾਂ ਜਦੋਂ ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਹੁਣ ਪ੍ਰਧਾਨ ਮੰਤਰੀ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਆਪਣੀ ਕੁਰਸੀ ਨੂੰ ਜਾਂਦੀ ਵੇਖਦਿਆਂ ਇੰਦਰਾ ਗਾਂਧੀ ਨੇ ਰਾਤੋ-ਰਾਤ ਐਮਰਜੈਂਸੀ ਲਾਈ ਸੀ। ਇਸ ਦੌਰਾਨ ਥੋੜ੍ਹੇ ਸਮੇਂ ਬਾਅਦ ਜਨਸੰਘ ਵਿੱਚ ਕਾਂਗਰਸ ਛੱਡ ਕੇ ਆਏ ਮੁਰਾਰਜੀ ਦੇਸਾਈ ਨੇ ਵੀ ਕਿਹਾ ਸੀ ਕਿ ਕਾਂਗਰਸ ਵਿੱਚ ਪਰਿਵਾਰਵਾਦ ਹਾਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਜਦੋਂ ਵੀ ਕਿਸੇ ਪਾਰਟੀ 'ਤੇ ਹਾਵੀ ਹੁੰਦਾ ਹੈ ਤਾਂ ਸਾਨੂੰ ਕਾਲੇ ਦਿਨ ਵੇਖਣੇ ਪੈਂਦੇ ਹਨ। ਇਸੇ ਤਰ੍ਹਾਂ ਜੇਕਰ ਅੱਜ ਸ਼੍ਰੋਮਣੀ ਅਕਾਲੀ ਦਲ ਕਾਰਨ ਅੱਜ ਪਰਿਵਾਰਵਾਦ ਹਾਵੀ ਹੋ ਰਿਹਾ ਹੈ ਤਾਂ ਸਾਡੀ ਕੌਮ ਨੂੰ ਅੱਜ ਕਾਲੇ ਦਿਨ ਵੇਖਣੇ ਪੈ ਰਹੇ ਹਨ।
ਇਹ ਵੀ ਪੜ੍ਹੋ : 24 ਘੰਟੇ ਪਹਿਲਾਂ ਬਣੇਗਾ ‘ਹਮਸਫਰ’ ਦਾ ਰਿਜਰਵੇਸ਼ਨ ਚਾਰਟ, ਕਲੋਨ ਟਰੇਨਾਂ ਦਾ ਰਸਤਾ ਹੋਇਆ ਸਾਫ਼
ਇਸ ਦੌਰਾਨ ਬੋਲਦਿਆਂ ਕੰਵਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਸਿੱਖ ਆਪਸ ਵਿੱਚ ਲੜਦੇ ਸਨ, ਜਥੇਬੰਦੀਆਂ ਆਪਸ ਵਿੱਚ ਲੜਦੀਆਂ ਸਨ, ਪਰ ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਸ ਵਿੱਚ ਲੜਦੇ ਨਹੀਂ ਵੇਖੇ ਸਨ, ਪਰ ਅੱਜ ਸਾਨੂੰ ਇਹ ਕਾਲੇ ਦਿਨ ਵੀ ਦੇਖਣੇ ਪੈ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਮੋਹਰੇ ਖੜ੍ਹ ਕੇ ਦੇਸ਼ ਲਈ ਆਪਣੀਆਂ ਸੇਵਾਵਾਂ ਦਿੱਤੀਆਂ, ਪਰ ਕਿਤੇ ਨਾ ਕਿਤੇ ਸਾਡੇ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਰਿਹਾ ਹੈ। ਅੱਜ ਸਾਡੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵਿੱਚ ਬੈਠੇ ਹਾਂ ਤਾਂ ਉਸ ਦਾ ਇੱਕੋ-ਇੱਕ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰਵਾਦ ਦਾ ਹਾਵੀ ਹੋਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦਾ ਆਪਣਾ ਘਰ ਛੱਡਣ ਦਾ ਜੀਅ ਨਹੀਂ ਕਰਦਾ, ਜੇਕਰ ਉਹ ਘਰ ਆਪਣੇ ਹੱਥੀਂ ਬਣਾਇਆ ਹੋਵੇ। ਉਨ੍ਹਾਂ ਕਿਹਾ ਕਿ ਜਿਸ ਵੇਲੇ ਸਮੇਂ ਦੀ ਸਰਕਾਰ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਜਾ ਰਹੀ ਸੀ ਤਾਂ ਸਿੱਖ ਕੌਮ ਨੇ ਹੀ ਉਸ ਨੂੰ ਰੋਕਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ ਬਜ਼ੁਰਗਾਂ ਕਾਰਨ ਹੀ ਇਸ ਖੁੱਲ੍ਹੀ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਜਿਸ ਤਰ੍ਹਾਂ ਉਹ ਦੇਸ਼, ਕੌਮ, ਪੰਜਾਬ ਲਈ ਲੜੇ ਸਨ, ਅਸੀਂ ਵੀ ਉਸੇ ਤਰ੍ਹਾਂ ਲੜਦੇ ਰਹੀਏ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਕੰਵਰਪਾਲ ਸਿੰਘ ਟੌਹੜਾ ਅਤੇ ਹੋਰਨਾਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਆਗੂ, ਵਿਚਾਰਕ, ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਿੱਖ ਪਤਵੰਤੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8