ਜੇ ਕਾਂਗਰਸ ਨੇ ਕੰਮ ਕੀਤਾ ਹੁੰਦਾ ਤਾਂ ਮੈਨੂੰ ਸਿਆਸਤ ’ਚ ਨਾ ਆਉਣਾ ਪੈਂਦਾ : ਕੇਜਰੀਵਾਲ

Saturday, Feb 05, 2022 - 02:38 AM (IST)

ਜੇ ਕਾਂਗਰਸ ਨੇ ਕੰਮ ਕੀਤਾ ਹੁੰਦਾ ਤਾਂ ਮੈਨੂੰ ਸਿਆਸਤ ’ਚ ਨਾ ਆਉਣਾ ਪੈਂਦਾ : ਕੇਜਰੀਵਾਲ

ਪਣਜੀ- ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਗੋਆ ’ਚ ਅਨੁਸੂਚਿਤ ਜਨਜਾਤੀ ਭਾਈਚਾਰੇ ਦੇ ਕਲਿਆਣ ਲਈ 8 ਸੂਤਰੀ ਪ੍ਰੋਗਰਾਮ ਦਾ ਐਲਾਨ ਕੀਤਾ। ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਜਨਜਾਤੀ ਉਪਯੋਜਨਾ ਦੇ ਪੂਰੇ ਫੰਡ ਦੀ ਵਰਤੋਂ ਆਦੀਵਾਸੀਆਂ ਦੇ ਕਲਿਆਣ ਲਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਨਜਾਤੀ ਵਰਗ ਦੇ ਉਮੀਦਵਾਰਾਂ ਲਈ ਲੱਗਭਗ 3 ਹਜ਼ਾਰ ਥਾਵਾਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ ਤੁਰੰਤ ਭਰਿਆ ਜਾਏਗਾ।

ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ’ਤੇ ਜੰਗਲਾਤ ਅਧਿਕਾਰ ਕਾਨੂੰਨ ਲਾਗੂ ਕੀਤਾ ਜਾਏਗਾ। ਕੇਂਦਰ ਸਰਕਾਰ ਦੇ ਤਾਲਮੇਲ ਨਾਲ ਐੱਸ.ਟੀ. ਭਾਈਚਾਰੇ ਦੇ ਲੋਕਾਂ ਲਈ ਵਿਧਾਨ ਸਭਾ ’ਚ 12 ਫੀਸਦੀ ਰਿਜ਼ਰਵੇਸ਼ਨ ਲਾਗੂ ਕੀਤੀ ਜਾਏਗੀ। ਆਦੀਵਾਸੀ ਭਾਈਚਾਰੇ ਦੇ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਅਤੇ ਚੰਗੀ ਸਿੱਖਿਆ ਦਿੱਤੀ ਜਾਏਗੀ। ਹੋਰਨਾ ਵਾਂਗ ਗੋਆ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਭ ਔਰਤਾਂ ਨੂੰ 1-1 ਹਜ਼ਾਰ ਰੁਪਏ ਮਾਸਿਕ ਦਿੱਤੇ ਜਾਣਗੇ। ਜੇ ਸਰਕਾਰ ਨੌਜਵਾਨਾਂ ਲਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਯਕੀਨੀ ਨਹੀਂ ਕਰ ਸਕੇਗੀ ਤਾਂ ਨੌਜਵਾਨਾਂ ਨੂੰ 3-3 ਹਜ਼ਾਰ ਰੁਪਏ ਮਾਸਿਕ ਬੇਰੋਜ਼ਗਾਰੀ ਭੱਤਾ ਦਿੱਤਾ ਜਾਏਗਾ।

ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ
ਕੇਜਰੀਵਾਲ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇ ਕਾਂਗਰਸ ਨੇ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਮੇਰੇ ਵਰਗੇ ਵਿਅਕਤੀ ਨੂੰ ਸਿਆਸਤ ’ਚ ਆਉਣ ਦੀ ਲੋੜ ਨਾ ਪੈਂਦੀ। ਸੂਰਜੇਵਾਲਾ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਜੋ ਚਾਹੁਣ, ਕਹਿਣ। ਇਸ ਨਾਲ ਕੀ ਫਰਕ ਪੈਂਦਾ ਹੈ? ਸੂਰਜੇਵਾਲਾ ਸੁਪਨੇ ’ਚ ਵੀ ਮੈਨੂੰ ਭੂਤ ਵਾਂਗ ਸਮਝਦੇ ਹਨ। ਹਰ ਸਮੇਂ 24 ਘੰਟੇ ਮੈਂ ਉਨ੍ਹਾਂ ਦੇ ਦਿਮਾਗ ’ਚ ਰਹਿੰਦਾ ਹਾਂ। ਕਾਂਗਰਸੀ ਨੇਤਾ ਮੈਨੂੰ ਬਦਨਾਮ ਕਰਦੇ ਰਹਿੰਦੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News