ਆਈ. ਸੀ. ਐੱਸ. ਈ. ਬੋਰਡ ਨੇ ਸੰਸਕ੍ਰਿਤੀ, ਯੋਗ ਅਤੇ ਹਸਤਕਲਾ ਵਿਸ਼ੇ ਨੂੰ ਬਣਾਇਆ ਜ਼ਰੂਰੀ
Sunday, Jun 11, 2017 - 02:22 AM (IST)

ਨਵੀਂ ਦਿੱਲੀ— ਭਾਰਤੀ ਸੈਕੰਡਰੀ ਸਿੱਖਿਆ ਕੌਂਸਲ (ਆਈ. ਸੀ. ਐੱਸ. ਈ.) ਨੇ ਸੰਸਕ੍ਰਿਤੀ, ਯੋਗ ਅਤੇ ਹਸਤਕਲਾ ਨੂੰ ਜ਼ਰੂਰੀ ਵਿਸ਼ੇ ਵਜੋਂ ਕਰਾਰ ਦੇ ਦਿੱਤਾ ਹੈ। ਪਹਿਲੀ ਜਮਾਤ ਤੋਂ ਅੱਠਵੀ ਦਰਮਿਆਨ ਯੋਗ ਅਤੇ ਹਸਤਕਲਾ ਜ਼ਰੂਰੀ ਵਿਸ਼ੇ ਹੋਣਗੇ। ਸੰਸਕ੍ਰਿਤੀ ਨੂੰ 5ਵੀਂ ਤੋਂ 8ਵੀਂ ਜਮਾਤ ਤਕ ਪੜ੍ਹਾਇਆ ਜਾਏਗਾ। ਇਹ ਜਾਣਕਾਰੀ ਆਈ. ਸੀ. ਐੱਸ. ਈ. ਬੋਰਡ ਦੇ ਸੀ. ਈ. ਓ. ਗੈਰੀ ਨੇ ਸ਼ਨੀਵਾਰ ਕੋਲਕਾਤਾ 'ਚ ਦਿੱਤੀ।
ਉਨ੍ਹਾਂ ਦੱਸਿਆ ਕਿ ਬੋਰਡ ਦੇ ਇਕ ਹੋਰ ਅਹਿਮ ਫੈਸਲੇ ਅਧੀਨ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਅਗਲੇ ਸਾਲ ਤੋਂ ਬੋਰਡ ਦੀ ਪ੍ਰੀਖਿਆ ਦੇਣੀ ਹੋਵੇਗੀ। ਇਸ ਦੇ ਨਤੀਜੇ ਫੇਲ ਜਾਂ ਪਾਸ ਵਾਲੇ ਨਹੀਂ ਹੋਣਗੇ। ਇਕ ਮਿੱਥੇ ਹੋਏ ਪੱਧਰ ਤੋਂ ਬਾਅਦ ਵਿਦਿਆਰਥੀਆਂ ਦੇ ਸਿੱਖਣ ਦੀ ਪ੍ਰਗਤੀ ਬਾਰੇ ਵਿਸ਼ਲੇਸ਼ਣ ਹੋਵੇਗਾ।