ਹੁਣ ਘਰ ਬੈਠੇ ਕਰ ਸਕੋਗੇ ਕੋਰੋਨਾ ਟੈਸਟ, ਹੋਮ ਬੇਸਡ ਕੋਵਿਡ ਟੈਸਟਿੰਗ ਕਿੱਟ ਨੂੰ ਮਿਲੀ ਮਨਜ਼ੂਰੀ

Thursday, May 20, 2021 - 04:53 AM (IST)

ਹੁਣ ਘਰ ਬੈਠੇ ਕਰ ਸਕੋਗੇ ਕੋਰੋਨਾ ਟੈਸਟ, ਹੋਮ ਬੇਸਡ ਕੋਵਿਡ ਟੈਸਟਿੰਗ ਕਿੱਟ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਵਿਚਾਲੇ ਹੁਣ ਤੁਸੀਂ ਘਰ ਹੀ ਖੁਦ ਕੋਵਿਡ-19 ਟੈਸਟ ਕਰ ਸਕਦੇ ਹੋ। ICMR ਨੇ ਕੋਵਿਡ ਲਈ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇੱਕ ਹੋਮ ਰੈਪਿਡ ਐਂਟੀਜਨ ਟੈਸਟਿੰਗ (ਆਰ.ਏ.ਟੀ.) ਕਿੱਟ ਹੈ। ਇਸ ਦਾ ਇਸਤੇਮਾਲ ਕੋਰੋਨਾ ਦੇ ਹਲਕੇ ਲੱਛਣ ਜਾਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਏ ਲੋਕ ਕਰ ਸਕਦੇ ਹਨ।

ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ

ਹੋਮ ਬੇਸਡ ਟੈਸਟਿੰਗ ਕਿੱਟ ਦੇ ਜ਼ਿਆਦਾ ਪ੍ਰੀਖਣ ਦੀ ਸਲਾਹ ਨਹੀਂ ਦਿੱਤੀ ਗਈ ਹੈ। ICMR ਤੋਂ ਇਲਾਵਾ ਡੀ.ਸੀ.ਜੀ.ਆਈ. ਨੇ ਵੀ ਹੋਮ ਬੇਸਡ ਟੈਸਟਿੰਗ ਕਿੱਟ ਦੀ ਬਾਜ਼ਾਰ ਵਿੱਚ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਹ ਟੈਸਟਿੰਗ ਕਿੱਟ ਤੁਰੰਤ ਬਾਜ਼ਾਰ ਵਿੱਚ ਉਪਲੱਬਧ ਨਹੀਂ ਹੋਵੇਗੀ, ਇਸ ਨੂੰ ਵਿਆਪਕ ਰੂਪ ਨਾਲ ਉਪਲੱਬਧ ਹੋਣ ਵਿੱਚ ਕੁੱਝ ਸਮਾਂ ਲੱਗੇਗਾ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ

ਦੱਸ ਦਈਏ ਕਿ ICMR ਦੇ ਕੋਵਿਡ ਲਈ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਕੋਰੋਨਾ ਦੀ ਜਾਂਚ ਕਰਣਾ ਬਹੁਤ ਆਸਾਨ ਹੋਵੇਗਾ। ਫਿਲਹਾਲ ਭਾਰਤ ਵਿੱਚ ਸਿਰਫ ਇੱਕ ਕੰਪਨੀ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦਾ ਨਾਮ Mylab Discovery Solutions Ltd ਹੈ।

ਇਹ ਵੀ ਪੜ੍ਹੋ- ਕੋਰੋਨਾ ਕਾਰਨ ਤਬਾਹ ਹੋਇਆ ਇੱਕ ਪਰਿਵਾਰ, 13 ਘੰਟੇ 'ਚ ਮਾਤਾ-ਪਿਤਾ ਅਤੇ ਬੇਟੇ ਦੀ ਮੌਤ

ਹੋਮ ਟੈਸਟਿੰਗ ਮੋਬਾਇਲ ਐਪ Google ਪਲੇ ਸਟੋਰ ਅਤੇ Apple ਸਟੋਰ ਵਿੱਚ ਉਪਲੱਬਧ ਹੈ। ਇਸ ਨੂੰ ਸਾਰੇ ਯੂਜਰਸ ਡਾਉਨਲੋਡ ਕਰ ਸਕਦੇ ਹਨ। ਮੋਬਾਇਲ ਐਪ ਟੈਸਟਿੰਗ ਪ੍ਰਕਿਰਿਆ ਦਾ ਇੱਕ ਵਿਆਪਕ ਮਾਰਗਦਰਸ਼ਕ ਹੈ, ਜੋ ਪਾਜ਼ੇਟਿਵ ਜਾਂ ਨੈਗੇਟਿਵ ਨਤੀਜੇ ਪ੍ਰਦਾਨ ਕਰੇਗਾ। ਇਸ ਐਪ ਦਾ ਨਾਮ Mylab Covisself ਨਾਮ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News

News Hub