''ਕਾਰਵਾਈ ਅਜਿਹੀ ਹੋਵੇ ਫਿਰ ਕਿਸੇ ਦਾ ਸਿੰਦੂਰ ਨਾ ਉਜੜੇ'', IB ਅਧਿਕਾਰੀ ਦੀ ਪਤਨੀ ਦੇ ਬੋਲ

Wednesday, May 07, 2025 - 04:24 PM (IST)

''ਕਾਰਵਾਈ ਅਜਿਹੀ ਹੋਵੇ ਫਿਰ ਕਿਸੇ ਦਾ ਸਿੰਦੂਰ ਨਾ ਉਜੜੇ'', IB ਅਧਿਕਾਰੀ ਦੀ ਪਤਨੀ ਦੇ ਬੋਲ

ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ ਇੰਟੈਲੀਜੈਂਸ ਬਿਊਰੋ (IB) ਦੇ ਅਧਿਕਾਰੀ ਮਨੀਸ਼ ਰੰਜਨ ਦੀ ਪਤਨੀ ਮਨੀਸ਼ ਰੰਜਨ ਦੀ ਪਤਨੀ ਜਯਾ ਮਿਸ਼ਰਾ ਨੇ ਭਾਰਤ ਵਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ ਕੀਤੇ ਗਏ ਮਿਜ਼ਾਈਲ ਹਮਲਿਆਂ ਨੂੰ ਜ਼ਰੂਰੀ ਕਦਮ ਦੱਸਿਆ ਅਤੇ ਨਾਲ ਹੀ ਕਿਹਾ ਕਿ ਕਾਰਵਾਈ ਅਜਿਹੀ ਹੋਵੇ ਕਿ ਫਿਰ ਕਿਸੇ ਦਾ ਸਿੰਦੂਰ ਨਾ ਉਜੜੇ ਅਤੇ ਕੋਈ ਬੱਚਾ ਅਨਾਥ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ। 

'ਫਿਰ ਕਿਸੇ ਦਾ ਸਿੰਦੂਰ ਨਾ ਉਜੜੇ ਅਤੇ ਫਿਰ ਕਿਸੇ ਦਾ ਬੱਚਾ ਅਨਾਥ ਨਾ ਹੋਵੇ'

ਜਯਾ ਨੇ ਆਪਣੇ ਪਤੀ ਨੂੰ 'ਸ਼ਹੀਦ' ਦਾ ਦਰਜਾ ਦਿੱਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਮੇਰੇ ਪਤੀ ਨੂੰ ਸ਼ਹੀਦ ਦਾ ਦਰਜਾ ਮਿਲੇ। ਇਹ ਦਰਜਾ ਜ਼ਰੂਰ ਮਿਲਣਾ ਚਾਹੀਦਾ ਹੈ। ਆਪਣੇ ਪਤੀ ਦੀ ਮੌਤ ਦੇ ਗਮ ਵਿਚ ਡੁੱਬੀ ਜਯਾ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਕਿ ਤਾਂ ਕਿ ਫਿਰ ਕਿਸੇ ਦਾ ਸਿੰਦੂਰ ਨਾ ਉਜੜੇ ਅਤੇ ਫਿਰ ਕਿਸੇ ਦਾ ਬੱਚਾ ਅਨਾਥ ਨਾ ਹੋਵੇ। 

ਪੂਰਾ ਪਾਕਿਸਤਾਨ ਹੀ ਤਬਾਹ ਹੋ ਜਾਵੇ- ਜਯਾ

ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਝਾਲਦਾ ਕਸਬੇ ਤੋਂ ਬੁੱਧਵਾਰ ਨੂੰ ਫ਼ੋਨ 'ਤੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਜਯਾ ਨੇ ਕਿਹਾ ਕਿ ਮੈਂ ਤਾਂ ਚਾਹੁੰਦੀ ਹਾਂ ਕਿ ਪੂਰਾ ਪਾਕਿਸਤਾਨ ਹੀ ਤਬਾਹ ਹੋ ਜਾਵੇ। ਸਾਡੇ ਘਰ ਵਿਚ ਜੋ ਅੱਤਵਾਦੀ ਲੁੱਕੇ ਹਨ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਚਾਹੇ ਉਹ ਕਸ਼ਮੀਰ ਵਿਚ ਲੁੱਕੇ ਹੋਣ ਜਾਂ ਦੇਸ਼ ਦੇ ਦੂਜੇ ਕੋਨੇ ਵਿਚ। ਉਨ੍ਹਾਂ ਦਾ ਖ਼ਾਤਮਾ ਹੋਣਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਹਥਿਆਰਬੰਦ ਬਲਾਂ ਦੀ ਅੱਜ ਦੀ ਕਾਰਵਾਈ ਤੋਂ ਉਨ੍ਹਾਂ ਨੂੰ ਸਕੂਨ ਤਾਂ ਮਿਲੇਗਾ ਹੋਵੇਗਾ, ਜਯਾ ਨੇ ਕਿਹਾ ਕਿ ਸਕੂਨ ਤਾਂ ਹੁਣ ਮਿਲਣ ਵਾਲਾ ਨਹੀਂ ਹੈ। ਕੁਝ ਤਸੱਲੀ ਜ਼ਰੂਰ ਮਿਲੇਗੀ। ਅੱਤਵਾਦ ਦਾ ਸਮਰਥਨ ਕਰਨ ਵਾਲੇ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਹਰ ਸ਼ਖਸ ਨੂੰ ਚੁਣ-ਚੁਣ ਕੇ ਮਾਰਿਆ ਜਾਵੇ, ਚਾਹੇ ਉਹ ਕੋਈ ਹਿੰਦੋਸਤਾਨੀ ਹੋਵੇ ਜਾਂ ਪਾਕਿਸਤਾਨੀ। ਇਹ ਪੁੱਛੇ ਜਾਣ 'ਤੇ ਕਿ ਉਹ ਸਰਕਾਰ ਤੋਂ ਹੋਰ ਕੀ ਚਾਹੁੰਦੀ ਹੈ, ਜਯਾ ਨੇ ਕਿਹਾ ਕਿ ਇਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਸਭ ਨਾ ਸਹਿਣਾ ਪਵੇ। 

'ਆਪ੍ਰੇਸ਼ਨ ਸਿੰਦੂਰ' 'ਤੇ ਬੋਲੀ ਜਯਾ, ਇਹ ਸਭ ਪਹਿਲਾਂ ਹੋ ਜਾਣਾ ਚਾਹੀਦਾ ਸੀ

ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ ਭਾਰਤੀ ਹਥਿਆਰਬੰਦ ਬਲਾਂ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ PoK ਵਿਚ 9ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ ਵਿਚ ਅੱਤਵਾਦੀ ਸਮੂਹਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਗੜ੍ਹ ਵੀ ਸ਼ਾਮਲ ਸਨ। ਜਦੋਂ ਇਸ ਕਾਰਵਾਈ ਨੂੰ 'ਆਪ੍ਰੇਸ਼ਨ ਸਿੰਦੂਰ' ਨਾਮ ਦੇਣ ਬਾਰੇ ਪੁੱਛਿਆ ਗਿਆ, ਤਾਂ ਭਾਵੁਕ ਜਯਾ ਨੇ ਕਿਹਾ, "ਜਦੋਂ ਮੇਰਾ ਆਪਣਾ ਸਿੰਦੂਰ ਤਬਾਹ ਹੋ ਗਿਆ, ਤਾਂ ਇਸਦਾ ਕੀ? ਇਹ ਸਭ ਕੁਝ ਪਹਿਲਾਂ ਹੋ ਜਾਣਾ ਚਾਹੀਦਾ ਸੀ।

ਪਹਿਲਗਾਮ ਹਮਲੇ 'ਚ ਮਾਰੇ ਗਏ ਮਨੀਸ਼ ਰੰਜਨ

ਮਨੀਸ਼ ਰੰਜਨ ਹੈਦਰਾਬਾਦ ਵਿਚ ਆਈਬੀ ਦੇ 'ਸੈਕਸ਼ਨ ਅਫਸਰ' ਵਜੋਂ ਤਾਇਨਾਤ ਸਨ ਅਤੇ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸਨ। ਉਨ੍ਹਾਂ ਤੋਂ ਇਲਾਵਾ ਇਸ ਹਮਲੇ 'ਚ 25 ਹੋਰ ਲੋਕ ਮਾਰੇ ਗਏ ਸਨ। ਮਨੀਸ਼ ਰੰਜਨ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਛੁੱਟੀਆਂ ਦੌਰਾਨ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ 'ਮਿੰਨੀ ਸਵਿਟਜ਼ਰਲੈਂਡ' ਵਜੋਂ ਜਾਣੇ ਜਾਂਦੇ ਇਕ ਪ੍ਰਮੁੱਖ ਸੈਰ-ਸਪਾਟਾ ਸਥਾਨ ਬੈਸਰਨ ਦੀਆਂ ਘਾਟੀਆਂ ਦਾ ਦੌਰਾ ਕਰਨ ਗਏ ਸਨ। ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਮਨੀਸ਼ ਰੰਜਨ ਦਾ ਸਸਕਾਰ ਝਾਲਦਾ ਵਿਚ ਕੀਤਾ ਗਿਆ। ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਵਿਦਾਇਗੀ ਦਿੱਤੀ।


author

Tanu

Content Editor

Related News