ਸੀਨੀਅਰ IAS ਅਧਿਕਾਰੀ ਪਾਂਡੁਰੰਗ ਕੋਂਡਬਾਰਾਓ ਪੋਲ ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਨਿਯੁਕਤ
Friday, Feb 10, 2023 - 05:14 PM (IST)

ਜੰਮੂ (ਪੀ.ਟੀ.ਆਈ.)- ਜੰਮੂ-ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੀਨੀਅਰ ਆਈ. ਏ. ਐੱਸ. ਅਧਿਕਾਰੀ ਪਾਂਡੁਰੰਗ ਕੋਂਡਬਾਰਾਓ ਪੋਲ ਨੂੰ ਚੋਣ ਵਿਭਾਗ ਵਿੱਚ ਮੁੱਖ ਚੋਣ ਅਧਿਕਾਰੀ (ਸੀਈਓ) ਅਤੇ ਕਮਿਸ਼ਨਰ-ਸਕੱਤਰ ਨਿਯੁਕਤ ਕੀਤਾ ਹੈ। ਇਹ ਅਹੁਦਾ ਸਤੰਬਰ 2022 ਤੋਂ ਉਸ ਸਮੇਂ ਤੋਂ ਖਾਲੀ ਸੀ ਜਦੋਂ ਤਤਕਾਲੀ ਮੁੱਖ ਚੋਣ ਅਧਿਕਾਰੀ ਹਰਦੇਸ਼ ਕੁਮਾਰ ਦਾ ਤਬਾਦਲਾ ਕਰਕੇ ਪੰਜ ਸਾਲ ਦੀ ਮਿਆਦ ਲਈ ਭਾਰਤੀ ਚੋਣ ਕਮਿਸ਼ਨ ਵਿੱਚ ਡਿਪਟੀ ਚੋਣ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਸੀ।
ਜਨਰਲ ਪ੍ਰਸ਼ਾਸਨਿਕ ਵਿਭਾਗ ਦੇ ਸਕੱਤਰ ਪਿਊਸ਼ ਸਿੰਗਲਾ ਨੇ ਇਕ ਹੁਕਮ ਵਿੱਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਪਾਂਡੁਰੰਗ ਕੋਂਡਬਾਰਾਓ ਪੋਲ ਨੂੰ ਮੁੱਖ ਚੋਣ ਅਧਿਕਾਰੀ, ਜੰਮੂ ਅਤੇ ਕਸ਼ਮੀਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2004 ਬੈਚ ਦਾ ਆਈ. ਏ. ਐੱਸ. ਅਧਿਕਾਰੀ ਚੋਣ ਵਿਭਾਗ ਵਿੱਚ ਸਰਕਾਰ ਦਾ ਕਮਿਸ਼ਨਰ-ਸਕੱਤਰ ਵੀ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।