IAS ਅਫਸਰ ਨੇ ਹੜੱਪੀ ਗਾਇਕ ਲੱਕੀ ਅਲੀ ਦੀ ਜ਼ਮੀਨ, ਗਾਇਕ ਨੇ ਦਰਜ ਕਰਵਾਈ ਸ਼ਿਕਾਇਤ
Sunday, Jun 23, 2024 - 09:13 AM (IST)

ਬੈਂਗਲੁਰੂ (ਯੂ. ਐੱਨ. ਆਈ.) - ਬਾਲੀਵੁੱਡ ਗਾਇਕ ਲੱਕੀ ਅਲੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੀ ਇਕ ਅਧਿਕਾਰੀ ਰੋਹਿਣੀ ਸਿੰਧੂਰੀ ’ਤੇ ਅਾਪਣੇ ਪਤੀ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦੀ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ।
ਲੱਕੀ ਨੇ ਕਰਨਾਟਕ ਲੋਕ ਅਾਯੁਕਤ ਦੇ ਸਾਹਮਣੇ ਇਸ ਸਬੰਧੀ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਮੈਂ ਮਕਸੂਦ ਮਹਿਮੂਦ ਅਲੀ ਹਾਂ, ਜਿਸ ਨੂੰ ਲੱਕੀ ਅਲੀ ਵੀ ਕਿਹਾ ਜਾਂਦਾ ਹੈ। ਮੈਂ ਮਰਹੂਮ ਅਦਾਕਾਰ ਤੇ ਕਾਮੇਡੀਅਨ ਮਹਿਮੂਦ ਅਲੀ ਦਾ ਪੁੱਤਰ ਹਾਂ। ਮੇਰੇ ਫਾਰਮ ਤੇ ਕੇਂਚਨਹੱਲੀ ਯੇਲਾਹੰਕਾ ਵਿਖੇ ਸਥਿਤ ਇਕ ਟਰੱਸਟ ਦੀ ਜਾਇਦਾਦ ’ਤੇ ਸੁਧੀਰ ਰੈਡੀ ਨੇ ਆਪਣੀ ਆਈ. ਏ. ਐੱਸ. ਪਤਨੀ ਰੋਹਿਣੀ ਸਿੰਧੂਰੀ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਨਾਜਾਇਜ਼ ਕਬਜ਼ਾ ਕਰ ਲਿਅਾ ਹੈ। ਇਹ ਕਬਜ਼ਾ ਛੁਡਵਾਇਅਾ ਜਾਏ।