ਗੁਜਰਾਤ ਚੋਣਾਂ ਨੂੰ ਲੈ ਕੇ IAS ਅਫ਼ਸਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰਨਾ ਪਿਆ ਭਾਰੀ, ਚੋਣ ਡਿਊਟੀ ਤੋਂ ਹਟਾਇਆ
Friday, Nov 18, 2022 - 03:00 PM (IST)
ਗੁਜਰਾਤ- ਚੋਣ ਕਮਿਸ਼ਨ ਨੇ ਇਕ ਆਈ.ਏ.ਐੱਸ. ਅਧਿਕਾਰੀ ਨੂੰ ਗੁਜਰਾਤ 'ਚ ਚੋਣ ਡਿਊਟੀ ਤੋਂ ਹਟਾ ਦਿੱਤਾ ਹੈ। ਉਸ ਅਧਿਕਾਰੀ ਦਾ ਨਾਮ ਅਭਿਸ਼ੇਕ ਸਿੰਘ ਹੈ। ਅਧਿਕਾਰੀ ਨੇ ਇੰਸਟਾਗ੍ਰਾਮ 'ਤੇ, ਇਕ ਪੋਸਟ 'ਚ ਇਹ ਜਨਤਕ ਤੌਰ 'ਤੇ ਪ੍ਰਦਰਸ਼ਨ ਕੀਤਾ ਸੀ ਕਿ ਉਹ ਗੁਜਰਾਤ ਚੋਣ 'ਚ ਸੁਪਰਵਾਈਜ਼ਰ ਬਣਾਏ ਗਏ ਹਨ। ਚੋਣ ਕਮਿਸ਼ਨ ਨੇ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ ਅਭਿਸ਼ੇਕ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀ ਪੋਸਟਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਅਤੇ ਆਪਣੀ ਅਧਿਕਾਰਤ ਸਥਿਤੀ ਨੂੰ 'ਪਬਲਿਸਿਟੀ ਸਟੰਟ' ਵਜੋਂ ਇਸਤੇਮਾਲ ਕੀਤਾ ਸੀ। ਅਭਿਸ਼ੇਕ ਸਿੰਘ, ਯੂ.ਪੀ. ਕੈਡਰ ਦੇ 2011 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ, ਜਿਨ੍ਹਾਂ ਨੂੰ ਗੁਜਰਾਤ 'ਚ ਬਾਪੂਨਗਰ ਅਤੇ ਅਸਰਵਾ ਵਿਧਾਨ ਸਭਾ ਖੇਤਰਾਂ ਲਈ ਆਮ ਸੁਪਰਵਾਈਜ਼ਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਚੋਣ ਕਮਿਸ਼ਨ ਨੇ ਆਪਣੇ ਆਦੇਸ਼ 'ਚ ਸਿੰਘ ਨੂੰ ਤੁਰੰਤ ਚੋਣ ਖੇਤਰ ਛੱਡਣ ਅਤੇ ਆਪਣੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਆਮ ਸੁਪਰਵਾਈਜ਼ਰ ਵਜੋਂ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲਈਆਂ ਜਾਣਗੀਆਂ। ਹੁਣ ਉਨ੍ਹਾਂ ਦੀ ਜਗ੍ਹਾ 2011 ਬੈਚ ਦੇ ਆਈ.ਏ.ਐੱਸ. ਅਧਿਕਾਰੀ ਕ੍ਰਿਸ਼ਨ ਵਾਜਪੇਈ ਹੁਣ ਬਾਪੂਨਗਰ ਅਤੇ ਅਸਰਵਾ 'ਚ ਸੁਪਰਵਾਈਜ਼ ਡਿਊਟੀ ਦੀ ਦੇਖਰੇਖ ਕਰਨਗੇ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਅਧਿਕਾਰੀ ਦੇ ਇੰਸਟਾ ਪੋਸਟ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਇਸ ਲਈ ਉਨ੍ਹਾਂ ਨੂੰ ਆਮ ਸੁਪਰਵਾਈਜ਼ਰ ਵਜੋਂ ਆਪਣੇ ਕਰਤੱਵਾਂ ਤੋਂ ਤੁਰੰਤ ਮੁਕਤ ਕਰ ਦਿੱਤਾ ਗਿਆ ਹੈ ਅਤੇ ਅਗਲੇ ਆਦੇਸ਼ ਤੱਕ ਚੋਣ ਸੰਬੰਧੀ ਕਿਸੇ ਵੀ ਕਰਤੱਵ ਨਾਲ ਵਾਂਝੇ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਕਤ ਅਧਿਕਾਰੀ ਦੀ ਜਗ੍ਹਾ ਇਕ ਹੋਰ ਆਈ.ਏ.ਐੱਸ. ਅਧਿਕਾਰੀ ਨੂੰ ਸੰਬੋਧਨ ਵਿਧਾਨ ਸਭਾ ਖੇਤਰ ਦਾ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਗੁਜਰਾਤ 'ਚ ਇਕ ਅਤੇ 5 ਦਸੰਬਰ ਨੂੰ ਵੋਟਿੰਗ ਹੋਣੀ ਹੈ। 8 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।