ਆਂਧਰਾ ਪ੍ਰਦੇਸ਼ ’ਚ ਹਾਈਵੇ ’ਤੇ ਉਤਰੇ ਹਵਾਈ ਫੌਜ ਦੇ ਜੰਗੀ ਜਹਾਜ਼
Friday, Dec 30, 2022 - 01:44 PM (IST)
ਬਾਪਟਲਾ (ਭਾਸ਼ਾ)– ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਰਾਸ਼ਟਰੀ ਰਾਜਮਾਰਗ-16 ’ਤੇ ਕੋਰੀਸ਼ਾਪਾਡੂ ਮੰਡਲ ਦੇ ਪਿੱਚੀਕਲਾਗੁਡੀਪਾਡੂ ਪਿੰਡ ਨੇੜੇ ਬਣੇ 4.1 ਕਿਲੋਮੀਟਰ ਲੰਬੇ ਐਮਰਜੈਂਸੀ ਜਹਾਜ਼ ਲੈਂਡਿੰਗ ਸਥਾਨ ’ਤੇ ਵੀਰਵਾਰ ਨੂੰ ਜਹਾਜ਼ ਉਤਾਰਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਹਵਾਈ ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰੀਖਣ ਵਿਚ ਟਰਾਂਸਪੋਰਟ ਜਹਾਜ਼ ਏ. ਐੱਨ.-32, 2 ਸੁਖੋਈ ਜੰਗੀ ਜਹਾਜ਼ ਅਤੇ 2 ਤੇਜਸ ਹਲਕੇ ਜੰਗੀ ਜਹਾਜ਼ਾਂ ਨੇ ਹਿੱਸਾ ਲਿਆ।
ਅਧਿਕਾਰੀ ਨੇ ਇਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਸਾਨੂੰ ਖਬਰ ਮਿਲੀ ਹੈ ਕਿ ਰਨਵੇ ਜਹਾਜ਼ਾਂ ਦੇ ਉਤਰਨ ਲਈ ਚੰਗੀ ਤਰ੍ਹਾਂ ਤਿਆਰ ਹੈ। ਉਨ੍ਹਾਂ ਮੁਤਾਬਕ ਰਨਵੇ ’ਤੇ ਲੋਕਾਂ ਅਤੇ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਸੜਕ ਦੇ ਦੋਵੇਂ ਪਾਸੇ ਵਾੜਬੰਦੀ ਸਮੇਤ ਕੁਝ ਕੰਮ ਅਜੇ ਪੈਂਡਿੰਗ ਹਨ।