ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ

Thursday, Jan 04, 2024 - 01:10 PM (IST)

ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ IAF ਅਗਨੀਵੀਰਵਾਯੂ ਭਰਤੀ 2024 ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ 17 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 6 ਫਰਵਰੀ 2024 ਨੂੰ ਖਤਮ ਹੋਵੇਗੀ। ਉਮੀਦਵਾਰ IAF http://Agniveervayu agnipathvayu.cdac.in ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ। 

ਮਹੱਤਵਪੂਰਨ ਤਾਰੀਖ਼ਾਂ-

ਅਰਜ਼ੀ ਦੀ ਸ਼ੁਰੂਆਤੀ ਤਾਰੀਖ਼: 17 ਜਨਵਰੀ 2024
ਅਰਜ਼ੀ ਦੀ ਆਖਰੀ ਤਾਰੀਖ਼: 6 ਫਰਵਰੀ 2024
ਆਨਲਾਈਨ ਪ੍ਰੀਖਿਆ ਦੀ ਤਾਰੀਖ਼: 17 ਮਾਰਚ 2024

ਵਿਗਿਆਨ ਵਿਸ਼ੇ ਲਈ ਯੋਗਤਾ

ਉਮੀਦਵਾਰਾਂ ਨੂੰ ਕੇਂਦਰੀ, ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿੱਖਿਆ ਬੋਰਡਾਂ ਵਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਦੇ ਨਾਲ ਇੰਟਰਮੀਡੀਏਟ/10+2/ਬਰਾਬਰ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਕੁੱਲ ਮਿਲਾ ਕੇ ਘੱਟੋ-ਘੱਟ 50 ਫ਼ੀਸਦੀ ਅੰਕ ਅਤੇ ਅੰਗਰੇਜ਼ੀ ਵਿਚ 50 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ।

ਆਰਟਸ ਵਿਸ਼ੇ ਲਈ ਯੋਗਤਾ

ਕੇਂਦਰੀ, ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਵਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕਿਸੇ ਵੀ ਸਟਰੀਮ/ਵਿਸ਼ੇ ਵਿਚ ਇੰਟਰਮੀਡੀਏਟ/10+2/ਬਰਾਬਰ ਦੀ ਪ੍ਰੀਖਿਆ ਕੁੱਲ ਮਿਲਾ ਕੇ ਘੱਟੋ-ਘੱਟ 50 ਫ਼ੀਸਦੀ ਅੰਕਾਂ ਅਤੇ ਅੰਗਰੇਜ਼ੀ ਵਿਚ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿਚ ਆਨਲਾਈਨ ਪ੍ਰੀਖਿਆ ਸ਼ਾਮਲ ਹੁੰਦੀ ਹੈ। ਚੋਣ ਦੋ ਪੜਾਵਾਂ ਦੀ ਪ੍ਰੀਖਿਆ ਤੋਂ ਬਾਅਦ ਕੀਤੀ ਜਾਵੇਗੀ। ਪ੍ਰੀਖਿਆ ਦੇ ਦੋਵੇਂ ਪੜਾਅ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।

ਅਰਜ਼ੀ ਫੀਸ

ਉਮੀਦਵਾਰਾਂ ਨੂੰ 550/- ਰੁਪਏ ਪਲੱਸ GST ਆਨਲਾਈਨ ਅਦਾ ਕਰਨਾ ਹੋਵੇਗਾ। ਭੁਗਤਾਨ ਡੈਬਿਟ ਕਾਰਡ/ਕ੍ਰੈਡਿਟ ਕਾਰਡ/ਇੰਟਰਨੈੱਟ ਬੈਂਕਿੰਗ ਜ਼ਰੀਏ ਭੁਗਤਾਨ ਗੇਟਵੇ ਰਾਹੀਂ ਕੀਤਾ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News