ਆਈ-ਪੈਕ ਮਾਮਲੇ ’ਚ ED ਦੀ ਅਪੀਲ: ਗ੍ਰਹਿ ਮੰਤਰਾਲਾ, ਅਮਲਾ ਵਿਭਾਗ ਨੂੰ ਪਟੀਸ਼ਨ ’ਚ ਬਣਾਇਆ ਜਾਵੇ ਧਿਰ
Saturday, Jan 17, 2026 - 08:08 AM (IST)
ਨਵੀਂ ਦਿੱਲੀ (ਭਾਸ਼ਾ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਕ ਅਸਾਧਾਰਨ ਕਦਮ ਚੁੱਕਦੇ ਹੋਏ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰ ਕੇ ਆਪਣੀ ਪਟੀਸ਼ਨ ’ਚ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਅਮਲਾ ਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਨੂੰ ਵੀ ਧਿਰ ਬਣਾਉਣ ਦੀ ਅਪੀਲ ਕੀਤੀ ਹੈ। ਇਹ ਉਹ ਪਟੀਸ਼ਨ ਹੈ, ਜਿਸ ’ਚ ਪੱਛਮੀ ਬੰਗਾਲ ਸਰਕਾਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਕੋਲਾ ‘ਘਪਲੇ’ ਦੀ ਜਾਂਚ ਦੇ ਸਿਲਸਿਲੇ ’ਚ ਸਿਆਸੀ ਸਲਾਹਕਾਰ ਫਰਮ ‘ਆਈ-ਪੈਕ’ ਦੇ ਖਿਲਾਫ ਏਜੰਸੀ ਦੀ ਛਾਪੇਮਾਰੀ ’ਚ ਦਖ਼ਲ ਦੇਣ ਅਤੇ ਰੁਕਾਵਟ ਪਾਉਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਈ. ਡੀ. ਨੇ ਆਪਣੀ ਅਰਜ਼ੀ ’ਚ ‘ਪ੍ਰਸਤਾਵਿਤ ਬਚਾਅ ਪੱਖ 7, 8 ਅਤੇ 9’ ਨੂੰ ਮੌਜੂਦਾ ਅਪਰਾਧਿਕ ਰਿੱਟ ਪਟੀਸ਼ਨ ’ਚ ਜਵਾਬਦੇਹ ਪੱਖ ਵਜੋਂ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਅਜਿਹਾ ਨਾ ਕਰਨ ’ਤੇ ਏਜੰਸੀ ਨੂੰ ‘ਨਾ ਪੂਰਾ ਹੋਣ ਵਾਲੇ ਨੁਕਸਾਨ’ ਦਾ ਸਾਹਮਣਾ ਕਰਨਾ ਪਵੇਗਾ। ਈ. ਡੀ. ਦੀ ਇਹ ਅਰਜ਼ੀ ਇਸ ਲਈ ਅਹਿਮ ਹੈ, ਕਿਉਂਕਿ ਏਜੰਸੀ ਉਨ੍ਹਾਂ ਰਿਪੋਰਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਆਈ-ਪੈਕ ਦੇ ਦਫ਼ਤਰ ’ਤੇ ਛਾਪੇਮਾਰੀ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਵੀ ਮਮਤਾ ਦੇ ਨਾਲ ਉੱਥੇ ਪਹੁੰਚੀ ਸੀ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਅਰਜ਼ੀ ਮੁਤਾਬਕ, ਡੀ. ਓ. ਪੀ. ਟੀ. ਅਤੇ ਗ੍ਰਹਿ ਮੰਤਰਾਲਾ ਆਪਣੇ-ਆਪਣੇ ਸਕੱਤਰਾਂ ਦੇ ਮਾਧਿਅਮ ਰਾਹੀਂ ਜਵਾਬਦੇਹ ਪੱਖ ਨੰਬਰ 7 ਅਤੇ 8 ਹਨ, ਜਦਕਿ ਪੱਛਮੀ ਬੰਗਾਲ ਰਾਜ ਆਪਣੇ ਮੁੱਖ ਸਕੱਤਰ ਦੇ ਮਾਧਿਅਮ ਰਾਹੀਂ ਜਵਾਬਦੇਹ ਨੰਬਰ 9 ਹੈ। ਈ. ਡੀ. ਨੇ ਅਰਜ਼ੀ ’ਚ ਕਿਹਾ ਹੈ, “ਪਟੀਸ਼ਨਕਰਤਾ ਨੇ ਇਕ ਬੇਨਤੀ ਪੱਤਰ ਦਾਇਰ ਕਰ ਕੇ ਪ੍ਰਸਤਾਵਿਤ ਬਚਾਅ ਪੱਖਾਂ ਨੂੰ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਕਿ ਜਵਾਬਦੇਹ ਪੱਖ ਨੰਬਰ 3-5 ਅਤੇ ਹੋਰ ਪੁਲਸ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਜਾਂਚ/ਗੰਭੀਰ ਸਜ਼ਾ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇ।” ਪਟੀਸ਼ਨ ’ਚ ਪੱਛਮੀ ਬੰਗਾਲ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਰਾਜੀਵ ਕੁਮਾਰ ਜਵਾਬਦੇਹ ਪੱਖ ਨੰਬਰ 3, ਕੋਲਕਾਤਾ ਦੇ ਪੁਲਸ ਕਮਿਸ਼ਨਰ ਮਨੋਜ ਵਰਮਾ ਨੂੰ ਜਵਾਬਦੇਹ ਪੱਖ ਨੰਬਰ 4 ਅਤੇ ਦੱਖਣੀ ਕੋਲਕਾਤਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ. ਸੀ. ਪੀ.) ਪ੍ਰਿਯਵਰਤ ਰਾਏ ਨੂੰ ਜਵਾਬਦੇਹ ਪੱਖ ਨੰਬਰ 5 ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
