ਸੋਨਾਲੀ ਫੋਗਾਟ ਦੀ ਸਫਾਈ- ਟਿਕ ਟਾਕ ਦੇ ਸਮਰਥਨ ਵਾਲੀ ਪੋਸਟ ਮੈਂ ਨਹੀਂ ਲਾਈ

07/05/2020 6:41:10 PM

ਹਿਸਾਰ— ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਟਿਕ ਟਾਕ (ਹੁਣ ਬੈਨ ਕੀਤੇ ਜਾ ਚੁੱਕੇ ਐਪ) ਸਟਾਰ ਸੋਨਾਲੀ ਫੋਗਾਟ ਨੇ ਸਾਫ਼ ਕੀਤਾ ਹੈ ਕਿ ਐਪ ਦਾ ਸਮਰਥਨ ਕਰਨ ਵਾਲੀ ਪੋਸਟ ਉਨ੍ਹਾਂ ਨੇ ਨਹੀਂ ਲਾਈ ਸੀ। ਟਿਕ ਟਾਕ ਬੈਨ ਹੋਣ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੇ ਸਮਰਥਨ ਵਿਚ ਫੋਟੋ ਵਾਲੀ ਪੋਸਟ ਬਾਰੇ ਸੋਨਾਲੀ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਤੋਂ ਕਿਸ ਨੇ ਇਹ ਫਰਜ਼ੀ ਪੋਸਟ ਪਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕਰੇਗੀ। 

ਇਸ ਦਰਮਿਆਨ ਫੋਗਾਟ ਨੇ ਫੇਸਬੁੱਕ 'ਤੇ ਅਸ਼ਲੀਲ ਟਿੱਪਣੀਆਂ ਕਰਨ ਨੂੰ ਲੈ ਕੇ 18 ਲੋਕਾਂ ਵਿਰੁੱਧ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਟਿੱਪਣੀਆਂ ਦੇ ਸਕ੍ਰੀਨਸ਼ਾਟ ਵੀ ਸੋਨਾਲੀ ਵਲੋਂ ਪੁਲਸ ਨੂੰ ਸੌਂਪੇ ਗਏ ਹਨ। ਪੁਲਸ ਸੁਪਰਡੈਂਟ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਫੋਗਾਟ ਵਲੋਂ ਸ਼ਿਕਾਇਤ ਮਿਲੀ ਹੈ, ਜਿਸ 'ਤੇ ਜਾਂਚ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਫੋਗਾਟ ਪਿਛਲੇ ਮਹੀਨੇ ਹੀ ਮੰਡੀ ਕਮੇਟੀ ਸਕੱਤਰ ਸੁਲਤਾਨ ਸਿੰਘ ਨੂੰ ਚੱਪਲਾਂ ਅਤੇ ਥੱਪੜਾਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਗ੍ਰਿਫਤਾਰ ਹੋਈ ਸੀ ਅਤੇ ਫਿਰ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ। ਇਸ ਥੱਪੜ ਕਾਂਡ ਮਗਰੋਂ ਸੋਨਾਲੀ ਸੁਰਖੀਆਂ 'ਚ ਰਹੀ।


Tanu

Content Editor

Related News