ਨਿੱਜੀ ਟੀ.ਵੀ. ਚੈਨਲਾਂ ਲਈ I&B ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ
Friday, Oct 09, 2020 - 07:54 PM (IST)
ਨਵੀਂ ਦਿੱਲੀ - ਨਿੱਜੀ ਟੈਲੀਵਿਜ਼ਨ ਚੈਨਲਾਂ ਦੇ ਪ੍ਰੋਗਰਾਮਾਂ 'ਤੇ ਅੱਧਾ ਸੱਚ ਅਤੇ ਮਾਣਹਾਨੀ ਕੰਟੈਂਟ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਜਾਰੀ ਐਡਵਾਇਜ਼ਰੀ 'ਚ ਮੰਤਰਾਲਾ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1055 ਦੇ ਤਹਿਤ ਨਿੱਜੀ ਚੈਨਲਾਂ ਨੂੰ ਪਰਾਮਰਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ 'ਚ ਅੱਧਾ ਸੱਚ ਜਾਂ ਕਿਸੇ ਦੇ ਸਨਮਾਨ ਨੂੰ ਸੱਟ ਪਹੁੰਚਾਉਣ ਵਾਲੇ ਕੰਟੈਂਟ ਦਾ ਪ੍ਰਸਾਰਣ ਨਹੀਂ ਹੋਣਾ ਚਾਹੀਦਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਤਾਜ਼ਾ ਐਡਵਾਇਜ਼ਰੀ ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਦੇ ਹਾਲੀਆ ਬਿਆਨ ਦੇ ਹਵਾਲੇ 'ਚ ਦੇਖਿਆ ਜਾ ਰਿਹਾ ਹੈ। ਵੀਰਵਾਰ ਨੂੰ ਪਰਮਬੀਰ ਸਿੰਘ ਇੱਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਇੱਕ ਰੈਕੇਟ ਦਾ ਖੁਲਾਸਾ ਕੀਤਾ ਹੈ ਅਤੇ ਪੁਲਸ ਟੀ.ਆਰ.ਪੀ. 'ਚ ਹੇਰਫੇਰ ਨਾਲ ਜੁੜੇ ਇੱਕ ਘਪਲੇ ਦੀ ਜਾਂਚ ਕਰ ਰਹੀ ਹੈ। ਰੈਕੇਟ ਦਾ ਨਾਮ ਫਾਲਸ ਟੀ.ਆਰ.ਪੀ. ਰੈਕੇਟ ਦੱਸਦੇ ਹੋਏ ਪਰਮਬੀਰ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਕਤ ਰੈਕੇਟ ਫਾਲਸ ਰੈਕੇਟ ਦੇ ਜ਼ਰੀਏ ਕਰੋੜਾਂ ਰੁਪਏ ਦਾ ਮੁਨਾਫਾ ਕਮਾਇਆ ਜਾ ਰਿਹਾ ਹੈ।
ਮੁੰਬਈ ਪੁਲਸ ਕਮਿਸ਼ਨਰ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀ ਦੱਸਿਆ ਸੀ ਕਿ ਮੁੰਬਈ ਪੁਲਸ ਨੇ ਤਿੰਨ ਚੈਨਲਾਂ ਦੀ ਪਛਾਣ ਹੈ, ਜਿਨ੍ਹਾਂ ਦੇ ਨਾਮ ਕ੍ਰਮਵਾਰ: ਫਕਤ ਮਰਾਠੀ, ਬਾਕਸ ਸਿਨੇਮਾ ਅਤੇ ਰਿਪਬਲਿਕ ਟੀ.ਵੀ. ਹੈ। ਸਿੰਘ ਮੁਤਾਬਕ ਉਪਰੋਕਤ ਤਿੰਨ ਨਿੱਜੀ ਟੀ.ਵੀ. ਚੈਨਲ ਟੀ.ਵੀ. ਰੇਟਿੰਗ ਕਰਨ ਲਈ ਬਾਰਕ (BARC) ਦੁਆਰਾ ਵਰਤੀ ਗਈ ਪ੍ਰਣਾਲੀ ਨੂੰ ਖਰਾਬ ਕਰਨ 'ਚ ਵੀ ਸ਼ਾਮਲ ਰਹੇ ਹਨ। ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰੀ ਦਾ ਵੀ ਪੁਲਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ