ਕੋਰੋਨਾ : PM ਮੋਦੀ ਬੋਲੇ- ਮੈਂ 24x7 ਉਪਲੱਬਧ ਹਾਂ, ਕੋਈ ਵੀ ਮੁੱਖ ਮੰਤਰੀ ਕਰ ਸਕਦੈ ਗੱਲ
Saturday, Apr 11, 2020 - 01:53 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿਹਰੇ 'ਤੇ 'ਕੱਪੜੇ ਦਾ ਮਾਸਕ' ਪਹਿਨੇ ਸ਼ਨੀਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰੋਨਾ ਵਾਇਰਸ ਦੇ ਹਲਾਤਾਂ ਬਾਰੇ ਸਲਾਹ-ਮਸ਼ਵਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਉਹ ਹਫਤੇ ਦੇ 7 ਦਿਨ 24 ਘੰਟੇ ਉਪਲੱਬਧ ਹਾਂ। ਕੋਈ ਵੀ ਮੁੱਖ ਮੰਤਰੀ ਮੇਰੇ ਨਾਲ ਗੱਲ ਕਰ ਸਕਦਾ ਹੈ ਅਤੇ ਕਿਸੇ ਵੀ ਸਮੇਂ ਸੁਝਾਅ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਮਾਰੀ ਵਿਰੁੱਧ ਲੜਨ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ।
ਇਹ ਤੀਜੀ ਵਾਰ ਹੈ, ਜਦੋਂ ਮੋਦੀ ਨੇ ਦੇਸ਼ ਭਰ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ 'ਤੇ ਚਰਚਾ ਲਈ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਮਾਸਕ ਪਹਿਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਵਲੋਂ ਪਹਿਨੇ ਕੱਪੜੇ ਦੇ ਮਾਸਕ, ਮਾਸਕ ਦੀ ਵਰਤੋਂ ਵੱਲ ਇਕ ਸੰਕੇਤ ਸੀ, ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਲੋਕਾਂ ਪ੍ਰਚੂਨ ਵਿਕ੍ਰੇਤਾਵਾਂ ਦੇ ਰੂਪ 'ਚ ਘਰ ਵਿਚ ਬਣੇ ਕੱਪੜੇ ਦੇ ਮਾਸਕ ਪਹਿਨ ਸਕਦੇ ਹਨ। ਦੱਸ ਦੇਈਏ ਕਿ ਦੇਸ਼ ਭਰ 'ਚ ਹੁਣ ਤਕ 239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰੀਜ਼ਾਂ ਦੀ ਗਿਣਤੀ 7,447 ਹੋ ਗਈ ਹੈ।