ਬੇਟੇ ਦਾ ਕੈਂਸਰ ਠੀਕ ਕਰਨ ਦੇ ਬਹਾਨੇ ਪਾਖੰਡੀ ਬਾਬੇ ਵਲੋਂ ਔਰਤ ਨਾਲ ਜਬਰ ਜ਼ਨਾਹ

Friday, Mar 29, 2019 - 11:27 AM (IST)

ਮੁੰਬਈ-ਮਾਇਆਨਗਰੀ ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਇਕ ਪਾਖੰਡੀ ਬਾਬੇ ਵਲੋਂ 41 ਸਾਲਾ ਔਰਤ ਨੂੰ ਉਸ ਦੇ ਬੇਟੇ ਦਾ ਕੈਂਸਰ ਠੀਕ ਕਰਨ ਦੇ ਨਾਂ 'ਤੇ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇੰਨਾ ਹੀ ਨਹੀਂ ਇਸ ਬਾਬੇ ਨੇ ਪੀੜਤਾ ਅਤੇ ਉਸ ਦੇ ਪਤੀ ਤੋਂ 3.6 ਲੱਖ ਰੁਪਏ ਵੀ ਲੈ ਲਏ। ਜਾਣਕਾਰੀ ਮੁਤਾਬਕ ਪੀੜਤਾ ਦੇ 10 ਸਾਲਾ ਬੇਟੇ ਦੀ ਕੈਂਸਰ ਨਾਲ ਪਿਛਲੇ ਸਾਲ ਮੌਤ ਹੋ ਗਈ ਸੀ। ਪੀੜਤਾ ਮੁਤਾਬਕ ਦੋਸ਼ੀ ਨੇ ਬੇਟੇ ਦਾ ਝਾੜ-ਫੂਕ ਰਾਹੀਂ ਕੈਂਸਰ ਠੀਕ ਕਰਨ ਦਾ ਦਾਅਵਾ ਕੀਤਾ ਸੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਸਰਗਰਮ ਹੋ ਗਈ ਅਤੇ ਬਾਬੇ ਦੀ ਭਾਲ 'ਚ ਜੁਟ ਗਈ। ਬਾਬਾ ਫਰਾਰ ਦੱਸਿਆ ਜਾ ਰਿਹਾ ਹੈ।


Iqbalkaur

Content Editor

Related News