ਹੈਦਰਾਬਾਦ ਰੇਪ-ਕਤਲ ਕੇਸ ਦੇ ਦੋਸ਼ੀ ਦੀ ਮੌਤ, ਰੇਲਵੇ ਟਰੈਕ ਤੋਂ ਮਿਲੀ ਲਾਸ਼

Thursday, Sep 16, 2021 - 02:01 PM (IST)

ਹੈਦਰਾਬਾਦ ਰੇਪ-ਕਤਲ ਕੇਸ ਦੇ ਦੋਸ਼ੀ ਦੀ ਮੌਤ, ਰੇਲਵੇ ਟਰੈਕ ਤੋਂ ਮਿਲੀ ਲਾਸ਼

ਹੈਦਰਾਬਾਦ (ਭਾਸ਼ਾ)— ਤੇਲੰਗਾਨਾ ਦੇ ਹੈਦਰਾਬਾਦ ’ਚ 6 ਸਾਲ ਦੀ ਬੱਚੀ ਨਾਲ ਰੇਪ ਅਤੇ ਕਤਲ ਦਾ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ। ਵੀਰਵਾਰ ਯਾਨੀ ਕਿ ਅੱਜ ਹੈਦਰਾਬਾਦ ਪੁਲਸ ਨੂੰ ਰੇਲ ਦੀ ਪਟੜੀ ’ਤੇ ਇਕ ਲਾਸ਼ ਮਿਲੀ ਹੈ, ਇਹ ਲਾਸ਼ ਇਸ ਮਾਮਲੇ ਦੇ ਦੋਸ਼ੀ ਦੀ ਹੈ। ਤੇਲੰਗਾਨਾ ਦੇ ਡੀ. ਜੀ. ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਤੇਲੰਗਾਨਾ ਦੇ ਡੀ. ਜੀ. ਪੀ. ਐੱਮ. ਮਹਿੰਦਰ ਰੈੱਡੀ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਦੀ ਜਾਂਚ ਕੀਤੀ ਗਈ ਅਤੇ ਹੱਥ ’ਤੇ ਬਣੇ ਟੈਟੂ ਦੇ ਆਧਾਰ ’ਤੇ ਪਤਾ ਲੱਗਾ ਕਿ ਇਹ ਸੈਦਾਬਾਦ ਰੇਪ-ਕਤਲ ਮਾਮਲੇ ਦਾ ਦੋਸ਼ੀ ਹੀ ਹੈ। ਰੈੱਡੀ ਨੇ ਕਿਹਾ ਕਿ ਬੱਚੀ ਨਾਲ ਰੇਪ ਅਤੇ ਕਤਲ ਦਾ ਦੋਸ਼ੀ ਘਨਪੁਰ ਪੁਲਸ ਥਾਣਾ ਖੇਤਰ ਵਿਚ ਰੇਲ ਦੀ ਪਟੜੀ ’ਤੇ ਮਿ੍ਰਤਕ ਪਾਇਆ ਗਿਆ। ਦਰਅਸਲ ਕੁਝ ਸਥਾਨਕ ਲੋਕਾਂ ਨੇ ਸਵੇਰੇ ਕਰੀਬ 9 ਵਜੇ ਪਟੜੀ ’ਤੇ ਲਾਸ਼ ਵੇਖੀ, ਜਿਸ ਤੋਂ ਬਾਅਦ ਪੁਲਸ ਉੱਥੇ ਪਹੁੰਚੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ 30 ਸਾਲਾ ਦੋਸ਼ੀ ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ। 

ਦੱਸਣਯੋਗ ਹੈ ਕਿ 9 ਸਤੰਬਰ ਦੀ ਸ਼ਾਮ ਨੂੰ ਸੈਦਾਬਾਦ ’ਚ ਬੱਚੀ ਨਾਲ ਰੇਪ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਮਗਰੋਂ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਨੇ ਦੋਸ਼ੀ ਨੂੰ ਛੇਤੀ ਤੋਂ ਛੇਤੀ ਗਿ੍ਰਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਸੀ।


author

Tanu

Content Editor

Related News