ਹੈਦਰਾਬਾਦ ਰੇਪ ਕੇਸ : ਦੇਸ਼ ਗੁੱਸੇ ''ਚ ਹੈ ਪਰ 80 ਲੱਖ ਲੋਕਾਂ ਦੀ ਸੌੜੀ ਮਾਨਸਿਕਤਾ ਸਮਝ ਤੋਂ ਪਰ੍ਹੇ

Wednesday, Dec 04, 2019 - 01:30 PM (IST)

ਹੈਦਰਾਬਾਦ ਰੇਪ ਕੇਸ : ਦੇਸ਼ ਗੁੱਸੇ ''ਚ ਹੈ ਪਰ 80 ਲੱਖ ਲੋਕਾਂ ਦੀ ਸੌੜੀ ਮਾਨਸਿਕਤਾ ਸਮਝ ਤੋਂ ਪਰ੍ਹੇ

ਨਵੀਂ ਦਿੱਲੀ— ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਤੋਂ ਦੇਸ਼ ਗੁੱਸੇ ਵਿਚ ਹੈ। ਸੰਸਦ ਤੋਂ ਲੈ ਕੇ ਸੜਕ ਤਕ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਹੈ। ਲੋਕਾਂ ਦਾ ਗੁੱਸਾ ਜਾਇਜ਼ ਵੀ ਹੈ, ਕਿਉਂਕਿ ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਮ ਲੋਕ ਹੀ ਨਹੀਂ ਸੰਸਦ ਮੈਂਬਰ, ਮੰਤਰੀ ਤਕ ਪੀੜਤਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਜਿੱਥੇ ਇਕ ਪਾਸੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਗੁੱਸਾ ਹੈ, ਉੱਥੇ ਹੀ ਸੌੜੀ ਮਾਨਸਿਕਤਾ ਨੂੰ ਦਰਸਾਉਣ ਵਾਲੀ ਖ਼ਬਰ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦਰਅਸਲ ਇਕ ਅਸ਼ਲੀਲ ਸਾਈਟ 'ਤੇ ਸਿਰਫ 2 ਦਿਨਾਂ 'ਚ 80 ਲੱਖ ਲੋਕਾਂ ਨੇ 'ਹੈਦਰਾਬਾਦ ਰੇਪ' ਦੇ ਨਾਮ ਤੋਂ ਵੀਡੀਓ ਸਰਚ ਕੀਤੀ। ਭਾਰਤ 'ਚ ਪਾਬੰਦੀ ਦੇ ਬਾਵਜੂਦ ਚੱਲ ਰਹੀ ਸਾਈਟ 'ਚ ਹੈਦਰਾਬਾਦ ਦੀ ਪੀੜਤਾ ਦਾ ਨਾਮ ਟੌਪ ਟ੍ਰੈਂਡਿੰਗ 'ਚ ਰਿਹਾ।

ਓਧਰ ਸਾਈਬਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਡਾਟਾ ਸਿਰਫ ਇਕ ਵੈੱਬਸਾਈਟ ਦਾ ਹੈ। ਭਾਰਤ ਵਿਚ ਸੈਂਕੜਿਆਂ ਦੀ ਗਿਣਤੀ 'ਚ ਅਸ਼ਲੀਲ ਸਾਈਟਾਂ ਹਨ, ਜਿਨ੍ਹਾਂ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ 'ਡੋਮੇਨ ਨੇਮ' ਬਦਲ ਕੇ ਇਹ ਸਾਈਟਾਂ ਚੱਲ ਰਹੀਆਂ ਹਨ। ਸਵਾਲ ਇਹ ਹੈ ਕਿ ਜੇਕਰ ਇਕ ਸਾਈਟ 'ਤੇ ਪੀੜਤਾ ਨਾਲ ਹੋਈ ਦਰਿੰਦਗੀ ਨੂੰ ਇਸ ਤਰ੍ਹਾਂ ਇੰਨੀ ਵਾਰ ਸਰਚ ਕੀਤਾ ਗਿਆ ਹੈ ਤਾਂ ਸੈਂਕੜੇ ਸਾਈਟਾਂ 'ਤੇ ਕਿੰਨੀ ਵਾਰ ਸਰਚ ਕੀਤਾ ਗਿਆ ਹੋਵੇਗਾ? ਇਸ ਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਲ ਹੈ। 80 ਲੱਖ ਲੋਕਾਂ ਦੀ ਅਜਿਹੀ ਸੌੜੀ ਮਾਨਸਿਕਤਾ ਸਮਝ ਤੋਂ ਪਰ੍ਹੇ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਇਨ੍ਹਾਂ ਲੋਕਾਂ 'ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਬਚੀ ਹੀ ਨਹੀਂ।


author

Tanu

Content Editor

Related News