ਜਨਮ ਦਿਨ ਦੀ 'ਗਰੈਂਡ ਪਾਰਟੀ' ਦੇਣ ਵਾਲੇ ਜੌਹਰੀ ਦੀ ਕੋਰੋਨਾ ਨਾਲ ਮੌਤ, ਖ਼ੌਫ਼ 'ਚ 100 ਮਹਿਮਾਨ

Monday, Jul 06, 2020 - 02:17 PM (IST)

ਜਨਮ ਦਿਨ ਦੀ 'ਗਰੈਂਡ ਪਾਰਟੀ' ਦੇਣ ਵਾਲੇ ਜੌਹਰੀ ਦੀ ਕੋਰੋਨਾ ਨਾਲ ਮੌਤ, ਖ਼ੌਫ਼ 'ਚ 100 ਮਹਿਮਾਨ

ਹੈਦਰਾਬਾਦ— ਕੋਰੋਨਾ ਵਾਇਰਸ ਕਿੰਨਾ ਜਾਨਲੇਵਾ ਸਾਬਤ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਲੋਕ ਬਾਖੂਬੀ ਲਾ ਸਕਦੇ ਹਨ। ਪਰ ਕਿਤੇ ਨਾ ਕਿਤੇ ਅਜੇ ਵੀ ਲੋਕ ਕੋਰੋਨਾ ਨੂੰ ਹਲਕੇ 'ਚ ਲੈ ਰਹੇ ਹਨ ਤੇ ਸੋਚਦੇ ਹਨ ਕਿ ਸਾਨੂੰ ਕੁਝ ਨਹੀਂ ਹੋਣਾ। ਹੈਦਰਾਬਾਦ ਤੋਂ ਕੋਰੋਨਾ ਨਾਲ ਸੰਬੰਧਤ ਇਕ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਕੋਰੋਨਾ ਕਾਰਨ ਇਕ ਜੌਹਰੀ ਨੂੰ ਜਾਨ ਤੋਂ ਹੱਥ ਧੋਣੇ ਪਏ। ਦਰਅਸਲ ਹੈਦਰਾਬਾਦ ਦੇ ਇਕ ਵੱਡੇ ਜੌਹਰੀ ਦੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਰਨ ਤੋਂ ਕੁਝ ਦਿਨ ਪਹਿਲਾਂ ਜੌਹਰੀ ਨੇ ਜਨਮ ਦਿਨ ਦੀ 'ਗਰੈਂਡ ਪਾਰਟੀ' ਦਾ ਆਯੋਜਨ ਕੀਤਾ ਸੀ, ਜਿਸ ਵਿਚ 100 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਸੀ। ਜੌਹਰੀ ਦੀ ਮੌਤ ਤੋਂ ਬਾਅਦ ਪਾਰਟੀ 'ਚ ਸ਼ਾਮਲ ਹੋਏ ਲੋਕਾਂ ਵਿਚਾਲੇ ਖ਼ੌਫ ਦਾ ਮਾਹੌਲ ਹੈ। ਇਹ ਲੋਕ ਹੁਣ ਸ਼ਹਿਰ ਦੇ ਨਿੱਜੀ ਲੈਬਜ਼ ਵਿਚ ਕੋਰੋਨਾ ਦੀ ਜਾਂਚ ਕਰਵਾ ਰਹੇ ਹਨ।

ਇਹ ਵੀ ਪੜ੍ਹੋ: ਖੁਲਾਸਾ : ਬਿਨਾਂ ਲੱਛਣ ਵਾਲੇ ਮਰੀਜ਼ਾਂ ਲਈ ਸਾਈਲੈਂਟ ਕਿਲਰ ਹੋ ਸਕਦਾ ਹੈ ਕੋਰੋਨਾ ਵਾਇਰਸ

ਇਕ ਹੋਰ ਚੋਟੀ ਦੇ ਗਹਿਣਿਆਂ ਦੀ ਚੇਨ ਦੇ ਮਾਲਕ ਜੋ ਕਿ ਪਾਰਟੀ 'ਚ ਸ਼ਾਮਲ ਹੋਏ ਸਨ, ਉਨ੍ਹਾਂ ਦੀ ਕੋਵਿਡ-19 ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਪਾਰਟੀ 'ਚ ਹੀ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ। ਪਾਰਟੀ 'ਚ 100 ਮਹਿਮਾਨ ਸ਼ਾਮਲ ਹੋਏ ਸਨ, ਜੋ ਕਿ ਹੈਦਰਾਬਾਦ ਦੇ ਹਿਮਾਯਤਨਗਰ ਦੇ ਇਕ 63 ਸਾਲਾ ਜੌਹਰੀ ਨੇ ਕੁਝ ਦਿਨ ਪਹਿਲਾਂ ਰੱਖੀ ਸੀ। ਮੇਜ਼ਬਾਨ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਫਿਲਹਾਲ ਸਿਹਤ ਅਧਿਕਾਰੀ ਜੌਹਰੀ ਦੇ ਸੰਪਰਕ 'ਚ ਆਏ ਲੋਕਾਂ ਦੀ ਪਹਿਚਾਣ 'ਚ ਜੁੱਟ ਗਏ ਹਨ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਦੁਨੀਆ ਭਰ 'ਚ ਤੀਜੇ ਨੰਬਰ 'ਤੇ ਪੁੱਜਾ ਭਾਰਤ, ਮਰੀਜ਼ਾਂ ਦਾ ਅੰਕੜਾ 7 ਲੱਖ ਦੇ ਕਰੀਬ

ਦੱਸ ਦੇਈਏ ਕਿ ਹੈਦਰਾਬਾਦ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਇਕ ਪੁਲਸ ਕਾਂਸਟੇਬਲ ਨੇ ਪੁੱਤਰ ਪੈਦਾ ਹੋਣ ਦੀ ਖੁਸ਼ੀ 'ਤੇ ਮਠਿਆਈ ਵੰਡੀ। ਉਸ ਦੀ ਵੀ ਰਿਪੋਟ ਸ਼ਨੀਵਾਰ ਨੂੰ ਪਾਜ਼ੇਟਿਵ ਆਈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਦੇ ਸੰਪਰਕ 'ਚ 12 ਲੋਕ ਆਏ ਸਨ। ਓਧਰ ਸਿਹਤ ਮੰਤਰੀ ਇਤੇਲਾ ਰਾਜਿੰਦਰ ਨੇ ਕਿਹਾ ਕਿ ਉਹ ਬਹੁਤ ਨਾਰਾਜ਼ ਹਨ। ਹੈਦਰਾਬਾਦ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧਾ ਹੋਇਆ ਹੈ, ਕਿਉਂਕਿ ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਹਨ। ਪਰਿਵਾਰ ਜਨਮ ਦਿਨ ਦੀਆਂ ਪਾਰਟੀਆਂ ਕਰ ਰਹੇ ਹਨ। ਕੁੜਮਾਈ ਸਮਾਰੋਹ ਕਰ ਰਹੇ ਹਨ ਅਤੇ ਘਰਾਂ 'ਚ ਹੀ ਇਨ੍ਹਾਂ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੋਰੋਨਾ ਦੇ ਕੇਸ ਵਧੇ ਹਨ। ਇਸ 'ਚ ਸ਼ਾਮਲ ਇਕ ਪਾਜ਼ੇਟਿਵ ਵਿਅਕਤੀ ਸਾਰਿਆਂ ਨੂੰ ਪੀੜਤ ਕਰ ਸਕਦਾ ਹੈ ਅਤੇ ਅਜਿਹਾ ਹੀ ਹੈਦਰਾਬਾਦ ਵਿਚ ਹੋ ਰਿਹਾ ਹੈ।


author

Tanu

Content Editor

Related News